Home » photogallery » international » RIFLE WAS HELD AGAINST RUSSIA AFTER LEAVING MODELING DIED IN MISSILE ATTACK

ਮਾਡਲਿੰਗ ਛੱਡ ਕੇ ਰੂਸ ਖਿਲਾਫ ਚੁੱਕੀ ਸੀ ਰਾਈਫਲ ਸੀ, ਮਿਜ਼ਾਈਲ ਹਮਲੇ 'ਚ ਹੋਈ ਮੌਤ

ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਪੰਜ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਇਸ ਜੰਗ ਦੀ ਕੀਮਤ ਕਈ ਆਮ ਲੋਕ ਆਪਣੀਆਂ ਜਾਨਾਂ ਦੇ ਕੇ ਚੁਕਾ ਰਹੇ ਹਨ। ਬ੍ਰਾਜ਼ੀਲ ਦੀ ਸਾਬਕਾ ਮਾਡਲ ਅਤੇ ਸਨਾਈਪਰ ਵੀ ਇਸ 'ਚ ਸ਼ਾਮਲ ਹਨ। ਯੂਕਰੇਨ ਦੇ ਖਾਰਕਿਵ ਵਿੱਚ ਰੂਸੀ ਮਿਜ਼ਾਈਲ ਹਮਲੇ ਵਿੱਚ ਥਲਿਤਾ ਡੋ ਵੈਲੇ (Thalita do Valle) ਦੀ ਮੌਤ ਹੋ ਗਈ। ਹਾਲ ਹੀ 'ਚ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਯੂਟਿਊਬ 'ਤੇ ਯੂਕਰੇਨ ਯੁੱਧ ਦੇ ਕਾਰਨਾਮੇ 'ਤੇ ਇਕ ਡਾਕੂਮੈਂਟਰੀ ਕੀਤੀ। (ਸਾਰੀਆਂ ਫੋਟੋਆਂ-AP)