ਇਸ ਜੰਗ ਵਿੱਚ ਹੁਣ ਤੱਕ 137 ਯੂਕਰੇਨੀਆਂ ਦੀ ਮੌਤ ਹੋ ਚੁੱਕੀ ਹੈ ਅਤੇ 169 ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚ ਆਮ ਲੋਕਾਂ ਦੇ ਨਾਲ-ਨਾਲ ਯੂਕਰੇਨੀ ਸੈਨਿਕ ਵੀ ਸ਼ਾਮਲ ਹਨ। ਰਾਜਧਾਨੀ ਕੀਵ ਸਮੇਤ ਪੂਰੇ ਯੂਕਰੇਨ ਤੋਂ ਵੱਡੀ ਗਿਣਤੀ 'ਚ ਲੋਕ ਦੇਸ਼ ਛੱਡ ਕੇ ਜਾ ਰਹੇ ਹਨ। ਇਸ ਦੌਰਾਨ ਰੂਸੀ ਹਮਲੇ ਦਾ ਜਵਾਬ ਦੇਣ ਵਾਲੀ ਯੂਕਰੇਨ ਸਰਕਾਰ ਨੇ 18 ਤੋਂ 60 ਸਾਲ ਦੀ ਉਮਰ ਦੇ ਲੋਕਾਂ ਦੇ ਆਪਣੇ ਵਤਨ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਹੈ।