ਰਾਸ਼ਟਰਪਤੀ ਪਾਲ ਕਾਗਾਮੇ ਨੇ 2006 ਵਿੱਚ "ਗਿਰਿੰਕਾ" (Girinka ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸਦਾ ਉਦੇਸ਼ ਹਰੇਕ ਗਰੀਬ ਪਰਿਵਾਰ ਨੂੰ ਇੱਕ ਗਾਂ ਦੇਣਾ ਹੈ। ਖੇਤੀਬਾੜੀ ਅਤੇ ਪਸ਼ੂ ਸਰੋਤ ਮੰਤਰਾਲੇ ਦੇ ਅਨੁਸਾਰ, ਯੋਜਨਾ ਤਹਿਤ ਹੁਣ ਤੱਕ ਦੇਸ਼ ਭਰ ਵਿੱਚ 380,000 ਤੋਂ ਵੱਧ ਗਾਵਾਂ ਵੰਡੀਆਂ ਹਨ। ਇਸ ਵਿੱਚ ਪ੍ਰਾਈਵੇਟ ਕੰਪਨੀਆਂ, ਸਹਾਇਤਾ ਏਜੰਸੀਆਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵਿਦੇਸ਼ੀ ਨੇਤਾਵਾਂ ਦਾ ਯੋਗਦਾਨ ਸ਼ਾਮਲ ਹੈ। ਪੀਐਮ ਮੋਦੀ ਨੇ ਇੱਥੋਂ ਦੇ ਇੱਕ ਪਿੰਡ ਵਿੱਚ 200 ਗਾਵਾਂ ਦਾਨ ਕੀਤੀਆਂ ਹਨ।