ਸਾਊਦੀ ਅਰਬ ਵਿਚ ਮਹਿਲਾਵਾਂ ਬਿਨਾਂ ਕਿਸੇ ਮਰਦ ਅਤੇ ਉਹਨਾਂ ਦੀ ਆਗਿਆ ਤੋਂ ਬਿਨ੍ਹਾਂ ਵਿਦੇਸ਼ ਦੀ ਯਾਤਰਾ ਕਰ ਸਕਣਗੀਆਂ.ਅਧਿਕਾਰਤ ਗਜ਼ਟ ਉਮ ਅਲ ਕੁਰਾ ਵਿਚ ਪ੍ਰਕਾਸ਼ਤ ਇਕ ਸਰਕਾਰੀ ਫੈਸਲੇ ਵਿਚ ਇਸ ਆਦੇਸ਼ ਬਾਰੇ ਦੱਸਿਆ ਗਿਆ. ਮਹਿਲਾਵਾਂ 'ਤੇ ਲਗਾਈ ਗਈ ਇਸ ਪਾਬੰਦੀ ਦੇ ਕਾਰਨ ਅੰਤਰਰਾਸ਼ਟਰੀ ਪੱਧਰ' ਤੇ ਸਾਊਦੀ ਅਰਬ ਲੋਕਾਂ ਦੀ ਆਲੋਚਨਾ ਦਾ ਸ਼ਿਕਾਰ ਹੋ ਰਿਹਾ ਸੀ ਅਤੇ ਇਸ ਦੇ ਕਾਰਨ ਹੀ ਕਈ ਮਹਿਲਾਵਾਂ ਨੇ ਦੇਸ਼ ਵਿਚੋਂ ਭੱਜ ਜਾਣ ਦੀ ਕੋਸ਼ਿਸ਼ ਕੀਤੀ ਸੀ. ਪਿਛਲੇ ਦਿਨੀ ਸਾਊਦੀ ਸ਼ਾਸਕ ਦੀ ਪਤਨੀ ਵੀ ਬੱਚੇ ਨੂੰ ਲੈ ਕੇ ਦੇਸ਼ ਛੱਡ ਕੇ ਭੱਜ ਗਈ ਸੀ.
ਇਹ ਫੈਸਲਾ ਮਹਿਲਾ ਅਧਿਕਾਰ ਕਾਰਕੁਨਾਂ ਲਈ ਕਈ ਸਾਲਾਂ ਦੀ ਮੁਹਿੰਮ ਤੋਂ ਬਾਅਦ ਲਿਆ ਗਿਆ ਹੈ. ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਬਹੁਤ ਸਾਰੀਆਂ ਮਹਿਲਾਵਾਂ ਨੇ ਆਪਣੇ ਸਰਪ੍ਰਸਤ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕੀਤੀ. ਸਾਊਦੀ ਅਰਬ ਵਿਚ ਪਿਛਲੇ ਸਾਲ ਇੱਕ ਇਤਿਹਾਸਕ ਫੈਸਲਾ ਲਿਆ ਗਿਆ ਸੀ, ਜਿਸ ਤੋਂ ਬਾਅਦ ਮਹਿਲਾਵਾਂ ਦੇ ਵਾਹਨ ਚਲਾਉਣ 'ਤੇ ਲੱਗੀ ਰੋਕ ਹਟਾ ਦਿੱਤੀ ਗਈ ਸੀ.