ਯੂਕਰੇਨ ਦੇ ਸਿੱਖਿਆ ਅਤੇ ਵਿਗਿਆਨ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਯੂਕਰੇਨ ਵਿੱਚ 80,000 ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹ ਰਹੇ ਹਨ। ਇਸ ਵਿੱਚ ਵੀ ਸਭ ਤੋਂ ਵੱਧ ਵਿਦਿਆਰਥੀ ਭਾਰਤ ਦੇ ਹਨ। ਯੂਕਰੇਨ 'ਚੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਭਾਰਤ ਦੀ ਯੋਜਨਾ 'ਆਪ੍ਰੇਸ਼ਨ ਗੰਗਾ' ਉਨ੍ਹਾਂ ਸਾਰੇ ਦੇਸ਼ਾਂ 'ਚੋਂ ਸਭ ਤੋਂ ਵੱਧ ਸਰਗਰਮ ਰਹੀ ਹੈ, ਜਿਨ੍ਹਾਂ ਦੇ ਨਾਗਰਿਕ ਯੂਕਰੇਨ 'ਚ ਫਸੇ ਹੋਏ ਹਨ।