ਆਪਣੇ ਕਾਰਜਕਾਲ ਦੌਰਾਨ ਯੂਲੀਆ ਨੇ ਪੱਛਮੀ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਾਉਣ ਦੀ ਵਕਾਲਤ ਕੀਤੀ। ਉਨ੍ਹਾਂ ਦੇ ਸਮੇਂ ਦੌਰਾਨ ਰੂਸ ਹਮੇਸ਼ਾ ਦੋ ਕਦਮ ਪਿੱਛੇ ਰਹਿੰਦਾ ਸੀ। ਉਨ੍ਹਂ ਕਈ ਵਾਰ ਰੂਸ ਨੂੰ ਖੁੱਲ੍ਹੀ ਚੁਣੌਤੀ ਵੀ ਦਿੱਤੀ। ਉਹ ਬਿਨਾਂ ਲੜੇ ਰੂਸ ਨੂੰ ਆਪਣੇ ਦੇਸ਼ ਦੀ ਇਕ ਇੰਚ ਜ਼ਮੀਨ ਦੇਣ ਦੇ ਹੱਕ ਵਿਚ ਨਹੀਂ ਸੀ।