ਰੂਸੀ ਫੌਜ ਦਾ ਮੁਕਾਬਲਾ ਕਰਨ ਲਈ ਯੂਕਰੇਨ ਨੇ ਹੁਣ ਯੂਕਰੇਨ ਦੇ ਨਾਗਰਿਕਾਂ ਨੂੰ ਮਸ਼ੀਨ ਗੰਨਾਂ ਸੌਂਪ ਦਿੱਤੀਆਂ ਹਨ। ਖਬਰਾਂ ਮੁਤਾਬਕ ਰਾਜਧਾਨੀ ਕੀਵ ਨੂੰ ਸੁਰੱਖਿਅਤ ਰੱਖਣ ਲਈ ਯੂਕਰੇਨ ਦੀ ਸਰਕਾਰ ਨੇ ਆਮ ਲੋਕਾਂ ਨੂੰ ਲਗਭਗ 18,000 ਮਸ਼ੀਨ ਗਨ ਦਿੱਤੇ ਹਨ। ਇਸ ਦੇ ਨਾਲ ਹੀ ਯੂਕਰੇਨ ਨੇ ਹੁਣ 18 ਤੋਂ 60 ਸਾਲ ਦੀ ਉਮਰ ਦੇ ਲੋਕਾਂ ਦੇ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਯੂਕਰੇਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਰਾਜਧਾਨੀ ਕੀਵ ਦੀ ਸੁਰੱਖਿਆ ਲਈ 18,000 ਮਸ਼ੀਨਗੰਨਾਂ ਆਮ ਲੋਕਾਂ ਨੂੰ ਦਿੱਤੀਆਂ ਗਈਆਂ ਹਨ। ਕੀਵ ਦੇ ਮੇਅਰ ਨੇ ਕਿਹਾ ਕਿ ਹੁਣ ਸਥਾਨਕ ਲੋਕ ਵੀ ਰੂਸੀ ਫੌਜ ਨਾਲ ਲੜਨ ਲਈ ਤਿਆਰ ਹਨ। ਸਰਕਾਰ ਨੇ ਲੋਕਾਂ ਨੂੰ ਹਥਿਆਰ ਵੰਡੇ ਹਨ। ਹਮਲੇ ਦੇ ਬਾਅਦ ਤੋਂ ਯੂਕਰੇਨ ਦੇ ਲੋਕਾਂ ਵਿੱਚ ਹਥਿਆਰ ਖਰੀਦਣ ਦੀ ਦੌੜ ਲੱਗੀ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਹਥਿਆਰਾਂ ਦੀ ਖਰੀਦੋ-ਫਰੋਖਤ ਲਈ ਕੀਵ ਦੀਆਂ ਦੁਕਾਨਾਂ 'ਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।