11 ਸਾਲ 'ਚ ਡਾਕਟਰ ਵੀ ਨਹੀਂ ਦਿਵਾ ਸਕੇ ਬੀਮਾਰੀ ਤੋਂ ਨਿਜਾਤ, ਪੀੜਤ ਨੇ ਖੁਦ ਹੀ ਲੱਭਿਆ ਇਲਾਜ
ਅਮਰੀਕਾ ਦੇ ਰਹਿਣ ਵਾਲੇ ਡਾਓ ਲਿੰਡਸੇ ਨੂੰ 1999 ਵਿੱਚ ਇੱਕ ਅਣਜਾਣ ਬਿਮਾਰੀ ਨੇ ਘੇਰ ਲਿਆ ਸੀ। ਜਿਸ ਕਾਰਨ ਉਹ 11 ਸਾਲਾਂ ਤੋਂ ਬਿਸਤਰੇ 'ਤੇ ਰਹੇ। ਡਾਕਟਰ ਵੀ ਉਸ ਦੇ ਇਲਾਜ ਵਿਚ ਅਸਫਲ ਰਹੇ। ਇਸ ਤੋਂ ਬਾਅਦ ਲਿੰਡਸੇ ਨੇ ਅਜਿਹਾ ਕਦਮ ਚੁੱਕਿਆ ਜਿਸ ਨਾਲ ਹਰ ਕੋਈ ਹੈਰਾਨ ਰਹਿ ਗਿਆ।


ਕਿਹਾ ਜਾਂਦਾ ਹੈ ਕਿ ਜਦੋਂ ਇਨਸਾਨ ਕਿਸੇ ਸਮੱਸਿਆ ਤੋਂ ਛੁਟਕਾਰਾ ਨਹੀਂ ਪਾ ਸਕਦਾ, ਤਦ ਉਸਨੂੰ ਆਪਣੇ ਆਪ ਹੀ ਆਪਣਾ ਰਸਤਾ ਬਣਾਉਣਾ ਹੁੰਦਾ ਹੈ। ਅਜਿਹਾ ਹੀ ਕੁਝ ਅਮਰੀਕਾ ਦੇ ਇਕ ਵਿਦਿਆਰਥੀ ਨਾਲ ਹੋਇਆ ਸੀ। ਜਦੋਂ ਉਹ ਕਿਸੇ ਬਿਮਾਰੀ ਕਾਰਨ 11 ਸਾਲਾਂ ਤੋਂ ਬਿਸਤਰੇ 'ਤੇ ਸੀ ਜਿਸਦਾ ਡਾਕਟਰ ਵੀ ਇਲਾਜ ਨਹੀਂ ਕਰ ਸਕਦੇ ਸਨ। ਇਸ ਤੋਂ ਬਾਅਦ ਇਸ ਵਿਦਿਆਰਥੀ ਨੇ ਬਿਮਾਰੀ ਕਾਰਨ ਆਪਣੀ ਜਾਨ ਨਾ ਗੁਆਉਣ ਬਾਰੇ ਸੋਚਿਆ ਅਤੇ ਫਿਰ ਆਪਣਾ ਇਲਾਜ ਕੀਤਾ। ਇਸ ਲਈ ਇਸ ਵਿਦਿਆਰਥੀ ਨੇ ਖੋਜ ਕੀਤੀ ਅਤੇ ਆਪਣੀ ਬਿਮਾਰੀ ਦਾ ਇਲਾਜ ਲੱਭਿਆ। ਉਸ ਤੋਂ ਬਾਅਦ ਉਹ ਠੀਕ ਹੋ ਗਿਆ ਅਤੇ ਹੁਣ ਲੋਕਾਂ ਨੂੰ ਜ਼ਿੰਦਗੀ ਜਿਉਣ ਦੀਆਂ ਗੁਰ ਸਿਖਾਉਂਦਾ ਹੈ। (ਫੋਟੋ- ਨਿਊਜ਼ 18 ਇੰਗਲਿਸ਼)


ਦਰਅਸਲ, ਅਮਰੀਕਾ ਦੇ ਰਹਿਣ ਵਾਲਾ ਡਾਊ ਲਿੰਡਸੇ 1999 ਵਿੱਚ ਇੱਕ ਅਣਜਾਣ ਬਿਮਾਰੀ ਤੋਂ ਪੀੜਤ ਸੀ। ਇਸ ਕਰਕੇ ਉਹ 11 ਸਾਲਾਂ ਤੋਂ ਬਿਸਤਰੇ 'ਤੇ ਸੀ। ਡਾਕਟਰ ਵੀ ਉਸ ਦੇ ਇਲਾਜ ਵਿਚ ਅਸਫਲ ਹੋ ਗਏ ਸਨ। ਪਹਿਲਾਂ ਡਾਕਟਰਾਂ ਨੇ ਉਸ ਨੂੰ ਥਾਈਰਾਇਡ ਨਾਲ ਸਬੰਧਤ ਉਸ ਦੀ ਬਿਮਾਰੀ ਬਾਰੇ ਦੱਸਿਆ, ਪਰ ਉਹ ਉਸ ਦਾ ਇਲਾਜ਼ ਨਹੀਂ ਕਰ ਸਕੇ।(ਫੋਟੋ- ਨਿਊਜ਼ 18 ਇੰਗਲਿਸ਼)


ਉਸ ਤੋਂ ਬਾਅਦ ਡਾਓ ਲਿੰਡੇਸੀ ਨੇ 2,500 ਪੰਨਿਆਂ ਦੀ ਕਿਤਾਬ ਐਂਡੋਕਰੀਨੋਲੋਜੀ ਨੂੰ ਪੜ੍ਹਿਆ। 2010 ਵਿੱਚ ਪਤਾ ਲੱਗਾ ਕਿ ਉਸ ਨੂੰ ਐਡਰੀਨਲ ਗਲੈਂਡਜ਼ ਵਿੱਚ ਇੱਕ ਟਿਊਮਰ ਹੈ। ਇਸ ਤੋਂ ਬਾਅਦ, ਡਾ. ਲਿੰਡਸੇ ਨੇ ਆਪਣੇ ਵਿਗਿਆਨਕ ਮਿੱਤਰ ਦੀ ਸਹਾਇਤਾ ਨਾਲ ਆਪਣੀ ਸਰਜਰੀ ਕਰਵਾਈ ਅਤੇ ਥੋੜੇ ਸਮੇਂ ਬਾਅਦ ਉਹ ਤੁਰਨ ਲੱਗ ਪਏ। ਸਾਲ 2014 ਵਿਚ ਲਿੰਡੇਸੀ ਨੇ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਦੌੜਨਾ ਸ਼ੁਰੂ ਕਰ ਦਿੱਤਾ। ਡਾਓ ਲਿੰਡੇਸੀ ਹੁਣ ਪ੍ਰੇਰਕ ਕਲਾਸਾਂ ਲੈਂਦੇ ਹਨ। (ਫੋਟੋ -ਨਿਊਜ਼ 18 ਇੰਗਲਿਸ਼)


ਡਾਓ ਲਿੰਡਸੀ ਰੌਕਹਾਰਟਸ ਯੂਨੀਵਰਸਿਟੀ ਵਿਚ ਪੜ੍ਹਦੇ ਸਨ, ਉਸ ਸਮੇਂ ਉਸਨੂੰ ਇਹ ਬਿਮਾਰੀ ਹੋ ਗਈ। ਜਦੋਂ ਉਹ ਬੀਮਾਰ ਹੋਏ ਤਾਂ ਉਹਨਾਂ ਦੀ ਉਮਰ 21 ਸਾਲਾਂ ਦਾੀ ਸੀ। ਹੁਣ ਡੋ ਲਿੰਡਸੇ 40 ਸਾਲਾਂ ਦੇ ਹਨ। ਜਦੋਂ ਉਹ ਪਹਿਲੀ ਵਾਰ ਬਿਮਾਰ ਹੋਏ ਤਾਂ ਉਹ ਘਰ ਵਿਚ ਖਾਣੇ ਦੀ ਮੇਜ਼ ਉਤੇ ਹੀ ਬੇਹੋਸ਼ ਹੋ ਗਏ ਸਨ। ਉਸ ਤੋਂ ਬਾਅਦ, ਉਹ ਬਾਰ ਬਾਰ ਬੇਹੋਸ਼ ਹੋਣ ਲੱਗੇ। ਡਾਕਟਰਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਨਾਂ ਨੂੰ ਕੀ ਹੋਇਆ ਹੈ। ਦੱਸ ਦੇਈਏ ਕਿ ਬਚਪਨ ਵਿੱਚ, ਡਾ ਲਿੰਡਸੇ ਦੀ ਮਾਂ ਅਤੇ ਮਾਸੀ ਵੀ ਇਸ ਬਿਮਾਰੀ ਤੋਂ ਪੀੜਤ ਸਨ। (ਫੋਟੋ- ਨਿਊਜ਼ 18 ਇੰਗਲਿਸ਼)