ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ (Elon Musk) ਅਮਰੀਕੀ ਫੌਜ ਲਈ ਵੱਡੇ ਸਹਾਇਕ ਦੀ ਭੂਮਿਕਾ ਨਿਭਾ ਸਕਦੇ ਹਨ। ਅਮਰੀਕੀ ਰੱਖਿਆ ਮੰਤਰਾਲੇ ਦੇ ਲੀਕ ਹੋਏ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਪੈਂਟਾਗਨ ਐਲੋਨ ਮਸਕ ਦੇ ਸਟਾਰਸ਼ਿਪ ਰਾਕੇਟਾਂ ਦਾ ਬੇੜਾ ਬਣਾਉਣਾ ਚਾਹੁੰਦਾ ਹੈ। ਇਸ ਦੇ ਜ਼ਰੀਏ ਅਮਰੀਕੀ ਹਥਿਆਰ ਅਤੇ ਹੋਰ ਫੌਜੀ ਸਾਜ਼ੋ-ਸਾਮਾਨ 60 ਮਿੰਟਾਂ 'ਚ ਦੁਨੀਆ 'ਚ ਕਿਤੇ ਵੀ ਪਹੁੰਚਾਇਆ ਜਾ ਸਕਦਾ ਹੈ।