ਨਾਦੀਆ ਗੁਲਾਮ ਨੇ ਤਾਲਿਬਾਨ ਦੀਆਂ ਅੱਖਾਂ ਵਿੱਚ ਘੱਟਾ ਪਾ ਆਪਣੀ ਜ਼ਿੰਦਗੀ ਦੇ 10 ਸਾਲ ਪੁਰਸ਼ ਦੀ ਤਰ੍ਹਾਂ ਜਿੰਦਗੀ ਜਿਊਂਈ। ਉਹ ਅਫਗਾਨਿਸਤਾਨ ਦੀ ਨਾਗਰਿਕ ਸੀ ਅਤੇ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਸ ਨੂੰ ਨਾ ਤਾਂ ਪੜ੍ਹਨ ਦੀ ਇਜਾਜ਼ਤ ਸੀ ਅਤੇ ਨਾ ਹੀ ਕੰਮ ਕਰਨ ਦੀ। ਛੋਟੀ ਉਮਰ ਵਿੱਚ ਨਾਦੀਆ ਨੂੰ ਆਪਣਾ ਘਰ ਚਲਾਉਣ ਲਈ ਝੂਠ ਬੋਲਣਾ ਪਿਆ, ਜਿਸ ਨਾਲ ਹਰ ਪਲ ਉਸ ਦੀ ਜਾਨ ਨੂੰ ਖਤਰਾ ਸੀ।
ਉਹ ਸਪੇਨ ਵਿੱਚ ਇੱਕ ਅਫਗਾਨ ਸ਼ਰਨਾਰਥੀ ਵਜੋਂ ਜੀਵਨ ਬਤੀਤ ਕਰ ਰਹੀ ਹੈ। ਪੱਤਰਕਾਰ Agnes Rotge ਨਾਲ ਮਿਲ ਕੇ ਉਸ ਨੇ ਆਪਣੀ ਜ਼ਿੰਦਗੀ ਉਤੇ ਅਧਾਰਤ ਇੱਕ ਕਿਤਾਬ ਵੀ ਲਿਖੀ ਹੈ। ਨਾਦੀਆ ਕਈ ਸਾਲਾਂ ਤੋਂ ਕਹਿ ਰਹੀ ਹੈ ਕਿ ਤਾਲਿਬਾਨ ਅਫਗਾਨਿਸਤਾਨ ਤੋਂ ਕਿਤੇ ਵੀ ਨਹੀਂ ਗਏ ਹਨ। ਉਹ ਇਹ ਵੀ ਦੋਸ਼ ਲਾਉਂਦੀ ਰਹੀ ਹੈ ਕਿ ਅਮਰੀਕਾ ਅਤੇ ਹੋਰ ਦੇਸ਼ ਅਫਗਾਨਿਸਤਾਨ ਦੇ ਲੋਕਾਂ ਨੂੰ ਹਥਿਆਰ ਸੌਂਪ ਰਹੇ ਹਨ ਅਤੇ ਉਨ੍ਹਾਂ ਨੂੰ ਧੋਖਾ ਦੇ ਰਹੇ ਹਨ। (All Photo Credit- Instagram/Nadia Ghulam)