ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਮੌਸਮ 'ਚ ਅਚਾਨਕ ਆਈ ਇਸ ਤਬਦੀਲੀ ਕਾਰਨ ਯੂਏਈ ਦੇ ਮੌਸਮ ਵਿਭਾਗ ਨੇ 'ਖਤਰਨਾਕ ਮੌਸਮ ਦੀਆਂ ਘਟਨਾਵਾਂ' ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਫੋਟੋ ਵੀਡੀਓਜ਼ 'ਚ ਪੂਰੇ ਦਿਨ ਦੀ ਬਰਸਾਤ ਤੋਂ ਬਾਅਦ ਹਾਈਵੇ 'ਤੇ ਵਾਹਨ ਪਾਣੀ 'ਚ ਤੈਰਦੇ ਨਜ਼ਰ ਆ ਰਹੇ ਹਨ। ਇਕ ਵੀਡੀਓ ਵਿਚ ਬਚਾਅ ਕਰਮਚਾਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਫਸੇ ਲੋਕਾਂ ਨੂੰ ਬਚਾਉਂਦੇ ਹੋਏ ਦੇਖਿਆ ਜਾ ਸਕਦਾ ਹੈ।
ਰੇਗਿਸਤਾਨਾਂ ਵਿੱਚ ਮੀਂਹ ਅਤੇ ਯੂਰਪੀ ਦੇਸ਼ਾਂ ਅਤੇ ਬ੍ਰਿਟੇਨ ਵਿੱਚ ਭਿਆਨਕ ਗਰਮੀ ਪੈ ਰਹੀ ਹੈ, ਇਹ ਜਲਵਾਯੂ ਤਬਦੀਲੀ ਦੀਆਂ ਸਭ ਤੋਂ ਘਾਤਕ ਉਦਾਹਰਣਾਂ ਹਨ। ਕੁਝ ਦਿਨ ਪਹਿਲਾਂ ਸਭ ਤੋਂ ਠੰਡੇ ਦੇਸ਼ ਇੰਗਲੈਂਡ ਨੇ ਇਤਿਹਾਸ ਦਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਦੱਖਣੀ-ਪੱਛਮੀ ਲੰਡਨ ਦੇ ਹੀਥਰੋ ਵਿੱਚ 40.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।