ਵੈਸੇ ਤਾਂ ਸਾਰੀ ਦੁਨੀਆ ‘ਚ ਬਹੁਤ ਸਾਰੇ ਹਵਾਈ ਅੱਡੇ ਹਨ, ਸਭ ਆਪੋ ਆਪਣੀ ਜਗ੍ਹਾ ‘ਤੇ ਖ਼ੂਬਸੂਰਤ ਹਨ, ਪਰ ਸਿੰਗਾਪੁਰ ਦਾ ਚਾਂਗੀ ਏਅਰਪੋਰਟ ਦੁਨੀਆ ‘ਚ ਸਭ ਤੋਂ ਹਟ ਕੇ ਹੈ। ਉਹ ਕਰਕੇ ਕਿਉਂਕਿ ਇਸ ਨੂੰ ਦੁਨੀਆ ਦਾ ਸਭ ਤੋਂ ਖ਼ੂਬਸੂਰਤ ਏਅਰਪੋਰਟ ਮੰਨਿਆ ਜਾਂਦਾ ਹੈ। ਚਾਂਗੀ ਏਅਰਪੋਰਟ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਏਅਰਪੋਰਟ ਦੇ ਅੰਦਰ ਹੀ ਪੂਰਾ ਜੰਗਲ ਵਸਾਇਆ ਹੋਇਆ ਹੈ। ਆਪਣੀ ਮੈਂਟੇਨੈਂਸ ਦੀ ਵਜ੍ਹਾ ਕਰਕੇ ਹੀ ਚਾਂਗੀ ਏਅਰਪੋਰਟ ਨੇ ਸਕਾਈਟ੍ਰੈਕਸ ਵਰਲਡ ਏਅਰਪੋਰਟ ਐਵਰਡ ਕਈ ਵਾਰ ਹਾਸਲ ਕੀਤਾ ਹੈ।
ਇਸ ਏਅਰਪੋਰਟ ਨੂੰ 10 ਲੱਖ 46 ਹਜ਼ਾਰ ਵਰਗਫੁੱਟ ਦੇ ਖੇਤਰ ਵਿੱਚ ਬਣਾਇਆ ਗਿਆ ਹੈ। ਇਸ ਨੂੰ ਬਣਾਉਣ ‘ਚ ਕੁੱਲ 1.25 ਬਿਲੀਅਨ ਅਮਰੀਕੀ ਡਾਲਰ ਦਾ ਖ਼ਰਚਾ ਹੋਇਆ। ਖ਼ੈਰ ਇਸ ਜਗ੍ਹਾ ਨੂੰ ਦੇਖ ਕੇ ਲੱਗਦਾ ਹੀ ਹੈ ਕਿ ਇਸ ਨੂੰ ਬਣਾਉਣ ‘ਚ ਕਾਫ਼ੀ ਮੇਹਨਤ ਤੇ ਪੈਸਾ ਖ਼ਰਚ ਹੋਇਆ ਹੈ। ਤਾਂ ਹੀ ਤਾਂ ਜੋ ਵੀ ਕੋਈ ਇੱਥੇ ਆਉਂਦਾ ਹੈ, ਇੱਥੋਂ ਦਾ ਮੁਰੀਦ ਬਣ ਜਾਂਦਾ ਹੈ। (All Photos Credit- https://www.changiairport.com)