ਹਿੰਦੂ ਮੰਦਰ ਭਾਰਤ ਹੀ ਨਹੀਂ ਸਾਰੀ ਦੁਨੀਆ ਵਿੱਚ ਬਣੇ ਹੋਏ ਹਨ ਤੇ ਹਜ਼ਾਰਾਂ ਸਾਲ ਪਹਿਲਾਂ ਦੀ ਸ਼ਿਲਪਕਾਰੀ ਅੱਜ ਵੀ ਸਭ ਨੂੰ ਹੈਰਾਨੀ ਵਿੱਚ ਪਾ ਦਿੰਦੀ ਹੈ। ਦਿੱਲੀ ਦਾ ਅਕਸ਼ਰਧਾਮ ਮੰਦਰ ਇਸ ਕੜੀ ਵਿੱਚ ਆਉਂਦਾ ਹੈ। ਇਹ ਸਵਾਮੀਨਾਰਾਇਣ ਮੰਦਰ 1,000 ਏਕੜ ਖੇਤਰ ਵਿੱਚ ਫੈਲਿਆ ਹੋਇਆ ਹੈ ਤੇ ਇਸਦਾ ਨਾਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੈ। ਅੰਗਕੋਰ ਵਾਟ ਮੰਦਰ, ਕਮਬੋਡੀਆ: ਅੰਗਕੋਰ ਵਾਟ ਮੰਦਰ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਦੁਨੀਆ ਦਾ ਸਭ ਤੋਂ ਵੱਡਾ ਮੰਦਰ ਹੈ। ਇਹ ਮੰਦਰ ਖਮੇਰ ਸ਼ਿਲਪਕਾਰੀ ਤਕਨੀਕ ਨਾਲ ਬਣਿਆ ਮੇਕੋਂਗ ਨਦੀ ਕਿਨਾਰੇ ਬਣਿਆ ਹੈ। ਹਰ ਸਾਲ ਲੱਖਾਂ ਯਾਤਰੀ ਇਸ ਮੰਦਰ ਨੂੰ ਦੇਖਣ ਆਉਂਦੇ ਨੇ। ਅੰਨਾਮਲਾਈ ਮੰਦਰ, ਤਿਰੂਵੰਨਾਮਲਾਈ, ਤਮਿਲ ਨਾਡੂ: ਅੰਨਾਮਲਾਈ ਮੰਦਰ, ਤਮਿਲ ਨਾਡੂ, ਵਿੱਚ ਹੈ ਜੋ 1,01,171 ਸਕੁਏਅਰ ਮੀਟਰ ਵਿੱਚ ਫੈਲਿਆ ਹੋਇਆ ਹੈ। ਇਹ ਮੰਦਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਤੇ ਪੰਜ ਤੱਤਾਂ ਵਿੱਚੋਂ ਅੱਗ ਨੂੰ ਦਰਸਾਉਂਦਾ ਹੈ। ਇਹ ਭਾਰਤ ਵਿੱਚ ਸਭ ਤੋਂ ਵੱਡੇ ਹਿੰਦੂ ਮੰਦਰਾਂ ਵਿੱਚੋਂ ਇੱਕ ਹੈ। ਬੇਲੂਰ ਮੱਠ, ਪੱਛਮ ਬੰਗਾਲ: ਬੇਲੂਰ ਮੱਠ ਸਵਾਮੀ ਵਿਵੇਕਾਨੰਦ ਵੱਲੋਂ ਹੁਗਲੀ ਨਦੀ ਕੰਡੇ ਬਣਾਇਆ ਗਿਆ ਸੀ। ਇਹ 40 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਆਪਣੀ ਸ਼ਿਲਪ ਕਲਾ ਲਈ ਜਾਣਿਆ ਜਾਂਦਾ ਹੈ। ਬ੍ਰਿਹਾਦੀਸ਼ਵਰਾਰ ਮੰਦਰ, ਥੰਜਾਵੂਰ: ਬ੍ਰਿਹਾਦੀਸ਼ਵਰਾਰ ਮੰਦਰ, ਥੰਜਾਵੂਰ, ਵਿੱਚ 11ਵੀਂ ਸ਼ਤਾਬਦੀ ਵਿੱਚ ਬਣਾਇਆ ਗਿਆ ਸੀ। ਇਹ ਆਪਣੀ ਤਰਾਂਹ ਦਾ ਪਹਿਲਾ ਅਜਿਹਾ ਮੰਦਰ ਹੈ। ਇਹ ਗ੍ਰੇਨਾਈਟ ਨਾਲ ਬਣਿਆ ਹੈ ਤੇ ਯੂਨੈਸਕੋ ਵੱਲੋਂ ਇੱਕ ਵਿਰਾਸਤ ਘੋਸ਼ਿਤ ਕੀਤਾ ਜਾ ਚੁੱਕਿਆ ਹੈ। ਇਹ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਤੇ ਇੱਥੇ ਸਭ ਤੋਂ ਵੱਡਾ ਸ਼ਿਵਲਿੰਗ ਵੀ ਸਥਾਪਿਤ ਹੈ। ਜੰਬੂਕੇਸ਼ਵਰ ਮੰਦਰ, ਤਮਿਲ ਨਾਡੂ: ਤਮਿਲ ਨਾਡੂ ਦੇ ਤਿਰੂਚਿਰਾਪੱਲੀ ਜ਼ਿਲੇ ਵਿੱਚ ਇਹ ਮੰਦਰ 2000-2300 ਸਾਲ ਪਹਿਲਾਂ ਚੋਲਾ ਸ਼ਾਸਕ ਕੋਕੇ ਕੋਕੇਨ ਗਣਨ ਵੱਲੋਂ ਬਣਾਇਆ ਗਿਆ ਸੀ। ਏਕਮਬਰੇਸ਼ਵਰਰ ਮੰਦਰ, ਕਾਂਚੀਪੁਰਮ: ਏਕਮਬਰੇਸ਼ਵਰਰ ਮੰਦਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਤੇ ਇਹ 6ਵੀਂ ਸਦੀ ਵਿੱਚ ਬਣਾਇਆ ਗਿਆ ਸੀ. ਇਹ ਪੰਜ ਤੱਤਾਂ ਵਿੱਚੋਂ ਧਰਤੀ ਤੱਤ ਨੂੰ ਦਰਸਾਉਂਦਾ ਹੈ। ਸਵਾਮੀ ਨੇਲੈਆਪਰ ਨੂੰ ਸਮਰਪਿਤ ਇਹ ਮੰਦਰ 71,000 ਸਕੁਏਅਰ ਮੀਟਰ ਵਿੱਚ ਫੈਲਿਆ ਹੋਇਆ ਹੈ ਤੇ ਭਾਰਤ ਦੇ ਪੁਰਾਤਨ ਮੰਦਰਾਂ ਵਿੱਚੋਂ ਇੱਕ ਹੈ। ਥੀਲਾਈ ਨਟਰਾਜ ਮੰਦਰ, ਚਿਦਾਂਬਾਰਮ: ਭਗਵਾਨ ਸ਼ਿਵ ਨੂੰ ਸਮਰਪਿਤ ਨਟਰਾਜ ਮੰਦਰ 1,06,000 ਸਕੁਏਅਰ ਮੀਟਰ ਵਿੱਚ ਫੈਲਿਆ ਹੋਇਆ ਹੈ ਤੇ ਦੱਖਣ ਭਾਰਤ ਦੇ ਸਭ ਤੋਂ ਪੁਰਾਣੇ ਮੰਦਰਾਂ ਵਿੱਚੋਂ ਇੱਕ ਹੈ। ਰੰਗਨਾਥਾਸਵਾਮੀ ਮੰਦਰ, ਸ੍ਰੀਰੰਗਮ, ਭਗਵਾਨ ਵਿਸ਼ਣੂ ਦੇ ਅਵਤਾਰ ਭਗਵਾਨ ਰੰਗਨਾਥ ਨੂੰ ਸਮਰਪਿਤ ਹੈ। ਇਹ ਭਾਰਤ ਵਿੱਚ ਸਭ ਤੋਂ ਵੱਡਾ ਤੇ ਦੁਨੀਆ ਵਿੱਚ ਦੂੱਜੇ ਨੰਬਰ ਤੇ ਸਭ ਤੋਂ ਵੱਡਾ ਮੰਦਰ ਹੈ। ਇੱਥੇ 1000 ਸਾਲ ਪੁਰਾਣੀ ਮੱਮੀ ਵੀ ਰੱਖੀ ਹੋਈ ਹੈ।