ਸਵੀਡਨ ਦੀ ਕਾਰ ਮੈਨਿਉਫੈਕਚਰਿੰਗ ਕੰਪਨੀ ਵੋਲਵੋ (Volo) ਆਪਣੀ ਆਲ-ਇਲੈਕਟਰਿਕ ਵੋਲਵੋ ਐਕਸ ਸੀ 40 ਰਿਚਾਰਜ (volvo XC40 Recharge) ਅਗਲੇ ਸਾਲ ਭਾਰਤ ਵਿੱਚ ਲਾਂਚ ਕਰੇਗੀ। Volvo XC40 Recharge EV SUV ਵੋਲਵੋ ਦਾ ਪਹਿਲਾ ਆਲ-ਇਲੈਕਟਰਿਕ ਮਾਡਲ ਹੈ। XC40 Recharge ਵਿੱਚ 78kWh ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਫਲੋਰ ਵਿੱਚ ਫਿਟ ਕੀਤਾ ਹੈ। ਕਾਰ 400 ਕਿਮੀ ਤੋਂ ਜਿਆਦਾ ਦੀ ਰੇਂਜ ਦੇ ਸਕਦੀ ਹੈ। ਬੈਟਰੀ 11kW AC ਚਾਰਜਰ ਜਾਂ 150kW DC ਫਾਸਟ – ਚਾਰਜਰ ਨਾਲ ਚਾਰਜ ਲਈ ਉਪਲੱਬਧ ਹੈ।ਇਹ ਬੈਟਰੀ ਤਕਰੀਬਨ 40 ਮਿੰਟ ਵਿੱਚ 80 ਫੀਸਦੀ ਤੱਕ ਚਾਰਜ ਹੋ ਜਾਂਦੀ ਹੈ। XC40 Recharge Electric SUV ਲੁਕ ਅਤੇ ਸਟਾਈਲਿੰਗ ਦੇ ਮਾਮਲੇ ਵਿੱਚ ਮੌਜੂਦਾ ਫਿਊਲ XC40 ਵਰਗੀ ਹੀ ਹੈ ਪਰ ਫਰੰਟ ਵਿੱਚ ਮੌਜੂਦ ਇਸਦੀ ਗਰਿਲ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਵਿੱਚ Recharge ਬੈਜਿੰਗ ਵਿਖਾਈ ਦੇਵੇਗੀ। ਇਸ ਕਾਰ ਦਾ ਚਾਰਜਿੰਗ ਪੋਰਟ ਅੱਗੇ ਦੀ ਤਰਫ ਨਾ ਹੋ ਕੇ ਪਿੱਛੇ ਦੀ ਤਰਫ ਦਿੱਤਾ ਗਿਆ ਹੈ। XC40 Recharge Electric SUV ਲੁਕ ਅਤੇ ਸਟਾਈਲਿੰਗ ਦੇ ਮਾਮਲੇ ਵਿੱਚ ਮੌਜੂਦਾ ਫਿਊਲ XC40 ਵਰਗੀ ਹੀ ਹੈ ਪਰ ਫਰੰਟ ਵਿੱਚ ਮੌਜੂਦ ਇਸਦੀ ਗਰਿਲ ਵਿੱਚ ਬਦਲਾਅ ਕੀਤਾ ਗਿਆ ਹੈ। XC40 Recharge ਵਿੱਚ ਗੂਗਲ ਦੇ ਐਨਡਰਾਈਡ ਆਪਰੇਟਿੰਗ ਸਿਸਟਮ ਦੁਆਰਾ ਸੰਚਾਲਿਤ ਇੱਕ ਨਵਾਂ ਇਨਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ।ਇਸ ਪ੍ਰਣਾਲੀ ਵਿੱਚ ਵੋਲਵੋ ਆਨ ਕਾਲ ਦੀ ਸਹੂਲਤ ਹੈ।ਕੰਪਨੀ ਦੀ ਕਨੇਕਟੇਡ ਕਾਰ ਤਕਨੀਕ ਅਤੇ ਇਹ ਓਵਰ - ਦ - ਏਅਰ ਅਪਡੇਟ ਵਿੱਚ ਵੀ ਸਮਰੱਥਾਵਾਨ ਹੈ।