ਸਰਕਾਰ ਨੇ ਹੁਣ ਹਲਵਾਈਆਂ ਦੀਆਂ ਦੁਕਾਨਾਂ ਉਤੇ ਮਿਲਣ ਵਾਲੇ ਖਾਣ-ਪੀਣ ਵਾਲੇ ਸਾਮਾਨ ਦੀ ਗੁਣਵੱਤਾ ਵਿਚ ਸੁਧਾਰ ਕਰਨ ਲਈ ਨਵੇਂ ਨਿਯਮ ਲਾਗੂ ਕਰ ਦਾ ਫੈਸਲਾ ਕੀਤਾ ਹੈ। 1 ਅਕਤੂਬਰ 2020 ਤੋਂ ਗਲੀ-ਮੁਹੱਲਿਆਂ ਵਿਚ ਵੀ ਮਠਿਆਈਆਂ ਦੀਆਂ ਦੁਕਾਨਾਂ ਨੂੰ ਪਰਾਤਾਂ ਅਤੇ ਡੱਬਿਆਂ ਵਿੱਚ ਰੱਖੀਆਂ ਮਠਿਆਈਆਂ ਦੀ 'ਨਿਰਮਾਣ ਮਿਤੀ' ਅਤੇ ' ਵਰਤੋਂ ਦੀ ਮਿਆਦ (Best Before Date) ਜਿਹੇ ਵੇਰਵਿਆਂ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਮੌਜੂਦਾ ਸਮੇਂ, ਡੱਬਾਬੰਦ ਮਿਠਾਈਆਂ ਦੇ ਬਕਸੇ ਉਤੇ ਇਨ੍ਹਾਂ ਵੇਰਵਿਆਂ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਐਫਐਸਐਸਏਆਈ ਯਾਨੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ (FSSAI-Food Safety and Standards Authority of India) ਨਵੇਂ ਨਿਯਮ ਜਾਰੀ ਕੀਤੇ ਹਨ।(PHOTO News18)
ਨਵਾਂ ਨਿਯਮ ਕਦੋਂ ਲਾਗੂ ਹੋਏਗਾ- ਐਫਐਸਐਸਏਆਈ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਫੂਡ ਸੇਫਟੀ ਕਮਿਸ਼ਨਰ ਨੂੰ ਇੱਕ ਪੱਤਰ ਵਿੱਚ ਕਿਹਾ, “ਜਨਤਕ ਹਿੱਤ ਵਿੱਚ ਖਾਣ ਪੀਣ ਦੀਆਂ ਦੁਕਾਨਾਂ ਨੂੰ ਯਕੀਨੀ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ ਕਿ 1 ਅਕਤੂਬਰ 2020 ਤੋਂ ਮਠਿਆਈਆਂ ਵਾਲੀ ਟਰੇ ਦੇ ਨਾਲ ਉਤਪਾਦ ਦੀ 'ਬੈਸਟ ਫਾਰ ਡੇਟ' ਪ੍ਰਦਰਸ਼ਿਤ ਕਰਨੀ ਪਵੇਗੀ। PHOTO News18)
ਇਹ ਕਦਮ ਕਿਉਂ ਚੁੱਕਿਆ- ਐਫਐਸਐਸਏਆਈ ਯਾਨੀ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI-Food Safety and Standards Authority of India) ਨੇ ਆਮ ਲੋਕਾਂ ਦੇ ਸਿਹਤ ਖਤਰੇ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਹੈ। ਇਸ ਸਬੰਧ ਵਿਚ ਇਕ ਨਿਰਦੇਸ਼ ਜਾਰੀ ਕੀਤਾ ਗਿਆ ਹੈ, ਸ਼ਿਕਾਇਤਾਂ ਮਿਲੀਆਂ ਸਨ ਕਿ ਅਜਿਹੇ ਪ੍ਰਦਾਰਥਾਂ ਉਤੇ ਵਰਤੋਂ ਸਬੰਧੀ ਕੋਈ ਮਿਤੀ ਨਾ ਹੋਣ ਕਾਰਨ ਕਈ ਵਾਰ ਖਰਾਬ ਖਾਣ ਪੀਣ ਵਾਲੀਆਂ ਚੀਜਾਂ ਦੀ ਹੀ ਵਰਤੋਂ ਕੀਤੀ ਜਾ ਰਹੀ ਸੀ। ਦੁਕਾਨਾਂ ਵਾਲੇ ਇਸ ਦੀ ਕੋਈ ਪਰਵਾਹ ਨਹੀਂ ਕਰ ਰਹੇ ਸਨ। (PHOTO News18)