ਚਮਚਮ - ਬੰਗਾਲੀ ਮਿਠਾਈਆਂ ਵਿੱਚ ਚਮਚਮ ਦੀ ਇੱਕ ਵੱਖਰੀ ਥਾਂ ਹੈ। ਆਟੇ ਦੇ ਨਾਲ ਨਾਰੀਅਲ, ਕਰੀਮ, ਕੇਸਰ ਅਤੇ ਚੀਨੀ ਦੀ ਵਰਤੋਂ ਚਮਚਮ ਬਣਾਉਣ ਲਈ ਕੀਤੀ ਜਾਂਦੀ ਹੈ, ਜੋ ਕਿ ਇੱਕ ਵਿਲੱਖਣ ਸੁਆਦ ਪ੍ਰਦਾਨ ਕਰਦੀ ਹੈ। ਇਸ ਵਿੱਚ ਮਾਵਾ ਦੀ ਫਿਲਿੰਗ ਕੀਤੀ ਜਾਂਦੀ ਹੈ। ਸ਼ੋਂਦੇਸ਼- ਬੰਗਾਲੀ ਮਿਠਾਈਆਂ ਦਾ ਵੱਖਰਾ ਸਵਾਦ ਲਗਭਗ ਹਰ ਕੋਈ ਪਸੰਦ ਕਰਦਾ ਹੈ। ਮਸ਼ਹੂਰ ਬੰਗਾਲੀ ਮਿਠਾਈ ਸ਼ੋਂਦੇਸ਼ ਵੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਬਹੁਤ ਵਿਕਦੀ ਹੈ। ਇਸ ਦੇ ਲਈ ਸੰਘਣਾ ਦੁੱਧ ਅਤੇ ਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ। ਲੰਗਚਾ - ਲੰਗਚਾ ਮਿਠਾਈ ਬੰਗਾਲ ਤੋਂ ਇਲਾਵਾ ਪੂਰਬੀ ਰਾਜਾਂ ਵਿੱਚ ਕਾਫ਼ੀ ਮਸ਼ਹੂਰ ਹੈ। ਇਹ ਆਟੇ ਅਤੇ ਮਾਵੇ ਤੋਂ ਤਿਆਰ ਕੀਤੀ ਜਾਂਦੀ ਹੈ। ਲੰਗਚਾ ਨੂੰ ਚਾਸ਼ਨੀ ਵਿੱਚ ਪਾਉਣ ਤੋਂ ਪਹਿਲਾਂ ਤਲਿਆ ਜਾਂਦਾ ਹੈ। ਇਹ ਬੰਗਾਲੀ ਸਵੀਟ ਡਿਸ਼ ਦੀਵਾਲੀ ਦੇ ਮੌਕੇ 'ਤੇ ਖਾਸ ਤੌਰ ਉੱਤੇ ਬਣਾੀਈ ਜਾਂਦੀ ਹੈ। ਮਿਸ਼ਟੀ ਦੋਹੀ - ਬੰਗਾਲ ਦੀ ਸਭ ਤੋਂ ਮਸ਼ਹੂਰ ਮਿਠਾਈਆਂ ਵਿੱਚੋਂ ਇੱਕ ਮਿਸ਼ਟੀ ਦੋਹੀ ਹੈ। ਇਹ ਗੁੜ ਅਤੇ ਸੰਘਣੇ ਦੁੱਧ ਨੂੰ ਮਿਲਾ ਕੇ ਬਣਾਈ ਜਾਂਦੀ ਹੈ। ਇਹ ਇੰਨੀ ਮਸ਼ਹੂਰ ਹੈ ਕਿ ਇਸ ਨੂੰ ਕਈ ਰਾਜਾਂ ਵੱਲੋਂ ਆਪਣੇ ਅੰਦਾਜ਼ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਰਸਮਲਾਈ - ਰਸਮਲਾਈ ਦਾ ਜ਼ਿਕਰ ਕੀਤਾ ਜਾਵੇ ਤਾਂ ਮੂੰਹ 'ਚ ਪਾਣੀ ਆਉਣਾ ਲਾਜ਼ਮੀ ਹੈ। ਛੈਨਾ ਅਤੇ ਕਰੀਮ ਤੋਂ ਤਿਆਰ ਰਸਮਲਾਈ ਦਾ ਸਵਾਦ ਅਦਭੁਤ ਹੁੰਦਾ ਹੈ। ਇਸ ਨੂੰ ਬਣਾਉਣ ਲਈ ਦੁੱਧ, ਕੇਸਰ, ਪਿਸਤਾ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਰਸਗੁੱਲਾ- ਇਹ ਕਿਵੇਂ ਹੋ ਸਕਦਾ ਹੈ ਕਿ ਬੰਗਾਲੀ ਮਿਠਾਈਆਂ ਦਾ ਜ਼ਿਕਰ ਹੋਵੇ ਅਤੇ ਰਸਗੁੱਲੇ ਦਾ ਨਾਂ ਨਾ ਆਵੇ। ਬੰਗਾਲੀ ਰਸਗੁੱਲਾ ਦੇਸ਼ ਭਰ ਵਿੱਚ ਮਸ਼ਹੂਰ ਹੈ। ਰਸਗੁੱਲਾ ਛੈਨਾ ਤੋਂ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਚੀਨੀ ਦੀ ਚਾਸ਼ਨੀ ਵਿੱਚ ਡੁਬੋਇਆ ਜਾਂਦਾ ਹੈ। ਬੱਚੇ ਵੀ ਇਸ ਮਿਠਾਈ ਨੂੰ ਬੜੇ ਚਾਅ ਨਾਲ ਖਾਂਦੇ ਹਨ।