ਦਿਮਾਗ 'ਚ ਵੜ੍ਹਨ ਵਾਲਾ ਕੀੜਾ, ਜਿਸ ਕਰਕੇ ਲੋਕਾਂ ਨੂੰ ਪੱਤਾ ਗੋਭੀ ਖਾਣ ਤੋਂ ਲਗਦਾ ਹੈ ਡਰ
ਹਾਲ ਹੀ ਦੇ ਸਾਲਾਂ ਵਿੱਚ ਵੱਡੀ ਗਿਣਤੀ ਵਿਚ ਲੋਕਾਂ ਨੇ ਪੱਤਾ ਗੋਭੀ ਖਾਣਾ ਛੱਡ ਦਿੱਤਾ ਹੈ। ਖ਼ਾਸਕਰ ਇਸ ਖ਼ਬਰ ਦੇ ਖੁਲਾਸੇ ਹੋਣ ਤੋਂ ਬਾਅਦ ਕਿ ਗੋਭੀ ਵਿਚ ਕੀੜਾ ਹੁੰਦਾ ਹੈ, ਭਾਵ ਟੇਪਵਰਮ ਕੀੜਾ ਜੋ ਅਕਸਰ ਦਿਮਾਗ ਵਿਚ ਪਹੁੰਚ ਜਾਂਦਾ ਹੈ। ਇਸ ਨਾਲ ਲੋਕ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਕੀ ਇਹ ਸੱਚਮੁੱਚ ਹੈ? ਜੇ ਇਹ ਹੈ ਤਾਂ ਇਸ ਨੂੰ ਖਾਣ ਵੇਲੇ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।


ਤੁਸੀਂ ਜ਼ਰੂਰ ਸੁਣਿਆ ਹੋਵੇਗਾ ਕਿ ਪੱਤਾ ਗੋਭੀ ਵਿਚ ਇਕ ਕੀੜਾ ਹੈ ਅਤੇ ਇਹ ਦਿਮਾਗ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਡਰ ਦੇ ਕਾਰਨ ਹਜ਼ਾਰਾਂ ਜਾਂ ਵੱਧ ਲੋਕ ਗੋਭੀ ਖਾਣਾ ਛੱਡ ਗਏ ਹਨ। ਜਾਣੋ ਇਹ ਕੀੜਾ ਕੀ ਹੈ ਅਤੇ ਦਿਮਾਗ ਵਿਚ ਕਿਵੇਂ ਪ੍ਰਵੇਸ਼ ਕਰ ਜਾਂਦਾ ਹੈ।


ਗੋਭੀ ਨੂੰ ਅੰਗਰੇਜ਼ੀ ਵਿਚ CABBAGE ਅਤੇ ਫੁੱਲ ਗੋਭੀ ਨੂੰ cauliflower ਕਿਹਾ ਜਾਂਦਾ ਹੈ। ਪਰ ਪੱਤਾ ਗੋਭੀ ਅਤੇ ਫੁੱਲ ਗੋਭੀ ਇਕ ਹੀ ਪ੍ਰਜਾਤੀ ਦੀ ਸਬਜ਼ੀ ਤੋਂ ਬਣੇ ਹਨ। ਪੱਤਾ ਗੋਭੀ ਵਿਚੋਂ ਨਿਕਲਣ ਵਾਲੇ ਕੀੜੇ ਨੂੰ ਟੇਪਵਰਮ (tapeworm) ਕਿਹਾ ਜਾਂਦਾ ਹੈ।


ਇਹ ਕੀੜਾ ਟੇਪਵਰਮ ਦੇ ਅੰਤੜੀਆਂ ਵਿਚ ਦਾਖਲ ਹੋਣ ਤੋਂ ਬਾਅਦ, ਇਹ ਖੂਨ ਦੇ ਪ੍ਰਵਾਹ ਨਾਲ ਸਰੀਰ ਦੇ ਦਿਮਾਗ ਅਤੇ ਦਿਮਾਗ ਦੇ ਹੋਰ ਹਿੱਸਿਆਂ ਵਿਚ ਪਹੁੰਚ ਸਕਦਾ ਹੈ। ਇਹ ਬਹੁਤ ਛੋਟਾ ਹੁੰਦਾ ਹੈ, ਜਿਸ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਵੇਖ ਸਕਦੇ। ਇਹ ਸਬਜ਼ੀ ਉਬਾਲ ਕੇ ਅਤੇ ਚੰਗੀ ਤਰ੍ਹਾਂ ਪਕਾਉਣ ਨਾਲ ਮਰ ਸਕਦਾ ਹੈ। ਇਹ ਕੀੜਾ ਜਾਨਵਰਾਂ ਦੇ ਮੱਲ ਵਿਚ ਪਾਇਆ ਜਾਂਦਾ ਹੈ।


ਟੇਪਵਰਮ ਮੀਂਹ ਦੇ ਪਾਣੀ ਕਾਰਨ ਜਾਂ ਕਿਸੇ ਵਜ੍ਹਾ ਕਰਕੇ ਜ਼ਮੀਨ ਉਤੇ ਪਹੁੰਚ ਜਾਂਦਾ ਹੈ ਅਤੇ ਕੱਚੀਆਂ ਸਬਜ਼ੀਆਂ ਰਾਹੀਂ ਦੁਬਾਰਾ ਸਾਡੇ ਤੱਕ ਪਹੁੰਚਦਾ ਹੈ। ਪੇਟ ਤਕ ਪਹੁੰਚਣ ਤੋਂ ਬਾਅਦ ਇਹ ਕੀੜਾ ਪਹਿਲਾਂ ਅੰਤੜੀਆਂ ਅਕੇ ਫਿਰ ਨਾੜੀਆਂ ਵਿਚ ਲਹੂ ਵਗਣ ਨਾਲ ਦਿਮਾਗ ਤੱਕ ਪੁੱਜ ਜਾਂਦਾ ਹੈ। ਇਸ ਦਾ ਲਾਰਵਾ ਦਿਮਾਗ ਨੂੰ ਗੰਭੀਰ ਸੱਟ ਮਾਰਦਾ ਹੈ।


ਟੇਪਵਰਮ ਨਾਲ ਹੋਣ ਵਾਲੇ ਸੰਕਰਮਣ ਨੂੰ ਟਾਇਨੀਅਸਿਸ (taeniasis) ਕਿਹਾ ਜਾਂਦਾ ਹੈ। ਸਰੀਰ ਵਿਚ ਦਾਖਲ ਹੋਣ ਤੋਂ ਬਾਅਦ ਕੀੜਾ ਅੰਡੇ ਦਿੰਦਾ ਹੈ, ਜਿਸ ਕਾਰਨ ਸਰੀਰ ਦੇ ਅੰਦਰ ਜ਼ਖ਼ਮ ਬਣਨਾ ਸ਼ੁਰੂ ਹੋ ਜਾਂਦੇ ਹਨ। ਇਸ ਕੀੜੇ ਦੀਆਂ ਤਿੰਨ ਕਿਸਮਾਂ ਹਨ (1) ਟੀਨੀਆ ਸੇਗੀਨਾਟਾ, (2) ਟੀਨੀਆ ਸੋਲੀਅਮ ਅਤੇ (3) ਟੀਨੀਆ ਏਸ਼ੀਆਟਿਕਾ। ਇਹ ਲੀਵਰ ਵਿਚ ਜਾ ਕੇ ਇਕ ਗੱਠ ਬਣਾਉਂਦਾ, ਜਿਸ ਵਿਚ ਪੱਸ ਪੈ ਜਾਂਦੀ ਹੈ। ਇਹ ਅੱਖ ਵਿਚ ਵੀ ਆ ਸਕਦਾ ਹੈ।


ਇਹ ਕੀੜੇ ਸਾਡੇ ਪੇਟ ਦੇ ਭੋਜਨ ਨੂੰ ਆਪਣਾ ਭੋਜਨ ਬਣਾਉਂਦੇ ਹਨ। ਇਹ ਕੀੜਾ ਜਿਸ ਵਿਅਕਤੀ ਦੇ ਦਿਮਾਗ ਵਿਚ ਪਹੁੰਚਦਾ ਹੈ ਉਸ ਨੂੰ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਹਨ। ਸ਼ੁਰੂਆਤ ਵਿਚ ਕੋਈ ਲੱਛਣ ਨਹੀਂ ਹੁੰਦੇ। ਪਰ ਸਿਰ ਦਰਦ, ਥਕਾਵਟ, ਵਿਟਾਮਿਨ ਦੀ ਘਾਟ ਵਰਗੇ ਲੱਛਣ ਵੇਖੇ ਜਾਂਦੇ ਹਨ। ਦਿਮਾਗ ਵਿਚ ਅੰਡਿਆਂ ਦਾ ਦਬਾਅ ਇੰਨਾ ਵੱਧ ਜਾਂਦਾ ਹੈ ਕਿ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ।


ਇਹ ਕਿਹਾ ਜਾਂਦਾ ਹੈ ਕਿ ਜੇ ਕੋਈ ਬਾਹਰੀ ਚੀਜ ਦਿਮਾਗ ਵਿੱਚ ਆਉਂਦੀ ਹੈ ਤਾਂ ਦਿਮਾਗ ਦਾ ਅੰਦਰੂਨੀ ਸੰਤੁਲਨ ਵਿਗੜ ਜਾਂਦਾ ਹੈ। ਟੇਪਵਰਮ ਦੀ ਲੰਬਾਈ 3.5 ਤੋਂ 25 ਮੀਟਰ ਤੱਕ ਹੋ ਸਕਦੀ ਹੈ। ਇਸ ਦੀ ਉਮਰ 30 ਸਾਲ ਤੱਕ ਹੈ। ਇਸ ਕੀੜੇ ਦੇ ਇਲਾਜ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਇਹ ਮਰ ਜਾਵੇ ਜਾਂ ਸਰਜਰੀ ਵੀ ਕੀਤੀ ਜਾ ਸਕਦੀ ਹੈ।


ਇਹ ਕੀੜੇ ਤੋਂ ਬਚਾਅ ਲਈ ਡਾਕਟਰ ਕਹਿੰਦੇ ਹਨ ਕਿ ਜਿਹੜੀਆਂ ਚੀਜ਼ਾਂ ਵਿਚ ਇਹ ਕੀੜਾ ਪਾਇਆ ਜਾਂਦਾ ਹੈ, ਉਹ ਅੱਧਾ-ਪੱਕਾ ਭੋਜਨ ਖਾਣ ਨਾਲ ਟੇਪਵਰਮ ਕੀੜਾ ਦੇ ਪੇਟ ਤਕ ਪਹੁੰਚ ਜਾਂਦਾ ਹੈ। ਭਾਰਤ ਵਿੱਚ ਟੇਪਵਰਮ ਕੀੜੇ ਦੀ ਲਾਗ ਆਮ ਹੈ। ਇੱਥੇ ਤਕਰੀਬਨ 12 ਲੱਖ ਲੋਕ ਨਿਉਰੋਸੈਸਟੀਰੋਸਿਸ ਤੋਂ ਪੀੜ੍ਹਤ ਹਨ। ਇਹ ਮਿਰਗੀ ਦੇ ਦੌਰੇ ਦਾ ਇਕ ਮੁੱਖ ਕਾਰਨ ਹੈ।


ਇਸ ਕੀੜੇ ਦੀਆਂ 5 ਹਜ਼ਾਰ ਤੋਂ ਵੱਧ ਕਿਸਮਾਂ ਦੱਸੀਆਂ ਜਾਂਦੀਆਂ ਹਨ। ਭਾਰਤ ਵਿਚ ਟੇਪਵਰਮ ਕੀੜੇ ਨਾਲ ਹੋਣ ਵਾਲੀ ਸਮੱਸਿਆ 20-25 ਸਾਲ ਪਹਿਲਾਂ ਸਾਹਮਣੇ ਆਈ ਸੀ, ਤਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲੋਕ ਸਿਰ ਵਿਚ ਗੰਭੀਰ ਦਰਦ ਦੀ ਸ਼ਿਕਾਇਤ ਕਰਦੇ ਹੋਏ ਹਸਪਤਾਲ ਆਏ ਅਤੇ ਉਨ੍ਹਾਂ ਨੂੰ ਮਿਰਗੀ ਵਰਗੇ ਦੌਰੇ ਪੈ ਰਹੇ ਸਨ।