ਅਸਲ ਵਿੱਚ ਇਹ ਤਸਵੀਰਾਂ ਆਸਾਮ ਦੇ ਉਦਾਲਗੁੜੀ ਜ਼ਿਲ੍ਹੇ ਦੇ ਪਿੰਡ ਸੇਪਖੇਤੀ ਦੀਆਂ ਹਨ, ਜਿੱਥੇ 7 ਜੁਲਾਈ ਨੂੰ ਏਸਪਾਇਰ ਜੂਨੀਅਰ ਕਾਲਜ ਦੇ ਵਿਦਿਆਰਥੀਆਂ ਨੇ ਪਿੰਡ ਵਿੱਚ ਕਿਸਾਨਾਂ ਵਾਂਗ ਝੋਨੇ ਦੀ ਲਵਾਈ ਕੀਤੀ। ਕਾਲਜ ਨੇ ਆਪਣੇ ਉੱਚ ਸੈਕੰਡਰੀ ਪਹਿਲੇ ਤੇ ਦੂਜੇ ਸਾਲ ਦੇ ਵਿਦਿਆਰਥੀਆਂ ਲਈ ਫ਼ਸਲਾਂ ਦੀ ਬਿਜਾਈ ਨੂੰ ਪ੍ਰੈਕਟੀਕਲ ਕਲਾਸ ਪਾਠਕ੍ਰਮ ਦੇ ਹਿੱਸੇ ਵਜੋਂ ਸ਼ਾਮਲ ਕੀਤਾ ਹੈ।