ਦੀਪਿਕਾ ਨੂੰ ਐਨਸੀਬੀ ਨੇ ਕਥਿਤ ਬਾਲੀਵੁੱਡ-ਡਰੱਗ ਗੱਠਜੋੜ ਦੀ ਜਾਂਚ ਦੇ ਸਬੰਧ ਵਿਚ ਪੁੱਛ-ਪੜਤਾਲ ਲਈ ਬੁਲਾਇਆ ਹੈ। ਅਜਿਹੀਆਂ ਖਬਰਾਂ ਆਈਆਂ ਹਨ ਕਿ ਦੀਪਿਕਾ ਦੇ ਪਤੀ ਅਦਾਕਾਰ ਰਣਵੀਰ ਸਿੰਘ ਨੇ ਏਜੰਸੀ ਨੂੰ ਪੁੱਛਿਆ ਹੈ ਕਿ ਕੀ ਉਹ ਪੁੱਛ ਪੜਤਾਲ ਦੌਰਾਨ ਆਪਣੀ ਪਤਨੀ ਕੋਲ ਰਹਿ ਸਕਦਾ ਹੈ। ਹਾਲਾਂਕਿ ਐੱਨਸੀਬੀ ਨੇ ਸ਼ੁੱਕਰਵਾਰ ਨੂੰ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਬੇਨਤੀ ਨਹੀਂ ਮਿਲੀ ਹੈ।
ਦੀਪਿਕਾ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਨੂੰ ਵੀ ਅੱਜ ਪੇਸ਼ ਹੋਣ ਲਈ ਕਿਹਾ ਗਿਆ ਸੀ। ਕ੍ਰਿਸ਼ਮਾ ਆਪਣੇ ਬਿਆਨ ਦਰਜ ਕਰਨ ਲਈ ਸ਼ੁੱਕਰਵਾਰ ਨੂੰ ਐਨਸੀਬੀ ਸਾਹਮਣੇ ਪੇਸ਼ ਹੋਈ। ਐਨਸੀਬੀ ਦੇ ਸੂਤਰਾਂ ਨੇ ਕਿਹਾ ਸੀ ਕਿ ਕ੍ਰਿਸ਼ਮਾ ਪ੍ਰਕਾਸ਼ ਦੀ ਵਟਸਐਪ ਚੈਟ ਨੇ ਉਸ ਦੀ ‘ਡੀ’ ਨਾਲ ਹੋਈ ਗੱਲਬਾਤ ਦਾ ਖੁਲਾਸਾ ਕੀਤਾ ਅਤੇ ਕੇਂਦਰੀ ਏਜੰਸੀ ਇਹ ਜਾਣਨਾ ਚਾਹੁੰਦੀ ਹੈ ਕਿ ਉਹ ਵਿਅਕਤੀ ਕੌਣ ਹੈ। ਸੂਤਰਾਂ ਮੁਤਾਬਕ ਦੀਪਿਕਾ ਤੇ ਕ੍ਰਿਸ਼ਮਾ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ।