Home » photogallery » lifestyle » DIWALI RANGOLI DESIGNS THESE RANGOLI DESIGNS WILL MAKE DIWALI SPECIAL THE HOUSE WILL BE BLESSED WITH FOUR MOONS RUP AS

Diwali Rangoli Designs: ਇਹ ਰੰਗੋਲੀ ਡਿਜ਼ਾਈਨ ਦੀਵਾਲੀ ਨੂੰ ਬਣਾਉਣਗੇ ਖਾਸ, ਘਰ ਨੂੰ ਲੱਗਣਗੇ ਚਾਰ ਚੰਨ

Diwali Rangoli Designs: ਭਾਰਤੀ ਸੰਸਕ੍ਰਿਤੀ ਵਿੱਚ ਸ਼ੁਭ ਮੌਕੇ ਰੰਗੋਲੀ ਬਣਾਉਣ ਦੀ ਪਰੰਪਰਾ ਹੈ। ਗੱਲ ਜੇਕਰ ਧਨਤੇਰਸ ਅਤੇ ਦੀਵਾਲੀ ਦੀ ਕੀਤੀ ਜਾਵੇ ਤਾਂ ਇਸ ਮੌਕੇ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਰੰਗੋਲੀ ਬਣਾਉਣਦੇ ਹਨ। ਜੇਕਰ ਦੀਵਾਲੀ ਵਾਲੇ ਦਿਨ ਘਰ 'ਚ ਰੰਗੋਲੀ ਨਾ ਬਣਾਈ ਜਾਵੇ ਤਾਂ ਸਜਾਵਟ ਫਿੱਕੀ ਅਤੇ ਅਧੂਰੀ ਨਜ਼ਰ ਆਉਂਦੀ ਹੈ। ਅੱਜ ਵੀ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਦੀਵਾਲੀ ਵਾਲੇ ਦਿਨ ਲੋਕ ਆਪਣੇ ਘਰ ਦੇ ਵਿਹੜੇ, ਛੱਤਾਂ ਵਿੱਚ ਵੱਡੀਆਂ ਰੰਗੋਲੀ ਬਣਾਉਂਦੇ ਹਨ। ਦਰਅਸਲ, ਇੱਥੇ ਜਗ੍ਹਾ ਦੀ ਕੋਈ ਕਮੀ ਨਹੀਂ ਹੈ ਪਰ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਇੱਥੇ ਫਲੈਟਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੰਨੀ ਜਗ੍ਹਾ ਨਹੀਂ ਮਿਲਦੀ ਕਿ ਉਹ ਵੱਡੀ ਰੰਗੋਲੀ ਬਣਾ ਸਕਣ। ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਰੰਗੋਲੀ ਡਿਜ਼ਾਈਨ ਆਈਡੀਆ ਬਾਰੇ ਦੱਸ ਰਹੇ ਹਾਂ, ਜਿਸ ਨਾਲ ਤੁਸੀਂ ਘੱਟ ਜਗ੍ਹਾ ਹੋਣ ਦੇ ਬਾਵਜੂਦ ਵੀ ਆਪਣੇ ਛੋਟੇ ਘਰ ਨੂੰ ਸੁੰਦਰ ਬਣਾ ਸਕਦੇ ਹੋ।