ਗਲਤ ਜਨਮ ਤਰੀਕ: EPFO ਵਿਚ ਦਰਜ ਜਨਮ ਮਿਤੀ ਅਤੇ ਨਿਯੁਕਤੀ ਦੇ ਰਿਕਾਰਡ ਵਿਚ ਦਰਜ ਜਨਮ ਤਰੀਕ ਵੱਖਰੀ ਹੋਵੇ ਤਾਂ ਤੁਹਾਡੀ ਅਰਜ਼ੀ ਰੱਦ ਕੀਤੀ ਜਾ ਸਕਦੀ ਹੈ। ਹਾਲ ਹੀ ਵਿਚ ਈਪੀਐਫਓ ਨੇ 3 ਅਪ੍ਰੈਲ ਨੂੰ ਇਕ ਸਰਕੂਲਰ ਜਾਰੀ ਕੀਤਾ ਸੀ, ਜਿਸ ਵਿਚ ਇਸ ਨੇ EPFO ਰਿਕਾਰਡ ਵਿਚ ਦਰਜ ਜਨਮ ਤਰੀਕ ਨੂੰ ਸਹੀ ਕਰਨ ਅਤੇ ਯੂਏਐੱਨ ਨੂੰ ਆਧਾਰ ਨਾਲ ਜੋੜਨ ਲਈ ਨਿਯਮਾਂ ਵਿਚ ਢਿੱਲ ਦਿੱਤੀ ਸੀ। ਹੁਣ ਤੁਸੀਂ ਜਨਮ ਤਰੀਕ ਨੂੰ 3 ਸਾਲਾਂ ਤੱਕ ਠੀਕ ਕਰਾ ਸਕਦੇ ਹੋ।