ਯੂਪੀਐਸਸੀ ਨੇ ਪਿਛਲੇ ਦਿਨੀਂ ਸਿਵਲ ਸੇਵਾਵਾਂ ਪ੍ਰੀਖਿਆ 2019 ਦੇ ਨਤੀਜੇ ਘੋਸ਼ਿਤ ਕੀਤੇ ਸਨ। ਇਸ ਪ੍ਰੀਖਿਆ ਵਿਚ ਸਫਲ ਹੋਣ ਲਈ ਉਮੀਦਵਾਰਾਂ ਦੀ ਯੋਗਤਾ ਅਤੇ ਪ੍ਰਤਿਭਾ ਬਾਰੇ ਹਰ ਪਾਸੇ ਚਰਚਾ ਹੋ ਰਹੀ ਹੈ। ਪਰ ਇਸ ਸੂਚੀ ਵਿਚ ਸਭ ਤੋਂ ਵੱਧ ਧਿਆਨ ਆਪਣੇ ਵੱਲ ਖਿੱਚਣ ਵਾਲੀ ਪ੍ਰਤੀਭਾਗੀ ਐਸ਼ਵਰਿਆ ਸ਼ੀਓਰਨ (Aishwarya Sheoran) ਹੈ, ਜੋ ਮਿਸ ਇੰਡੀਆ ਦੀ ਸਾਬਕਾ ਫਾਈਨਲਿਸਟ ਅਤੇ ਇਕ ਮਾਡਲ ਹੈ।