MG Hector Plus: ਬ੍ਰਿਟੇਨ ਦੀ ਕਾਰ ਨਿਰਮਾਤਾ ਕੰਪਨੀ ਮਾਰਿਸ ਗਰਾਜ (MG Motor India) ਨੇ ਆਪਣੀ ਐਸੀਊਵੀ ਹੈਕਟਰ ਦੇ ਨਾਲ ਭਾਰਤੀ ਕਾਰ ਮਾਰਕੀਟ ਵਿੱਚ ਐਂਟਰੀ ਕੀਤੀ ਸੀ। ਹੈਕਟਰ 5 ਸੀਟਰ ਕਾਰ ਹੈ। ਉੱਥੇ ਹੀ ਹੈਕਟਰ ਪਲਸ 6-ਸੀਟਰ ਅਤੇ 7-ਸੀਟਰ ਵਰਜਨ ਦੇ ਨਾਲ ਬਾਜ਼ਾਰ ਵਿਚ ਉਤਾਰੀ ਗਈ ਹੈ। ਕਾਰ ਦੇ ਇੰਜਨ ਦੀ ਗੱਲ ਕਰੀਏ ਤਾਂ ਇੱਥੇ ਤੁਹਾਨੂੰ ਬੀ ਐਸ-6 ਕੰਪਲਾਇੰਟ ਵਾਲਾ 1.5- litre turbo petrol, 48V mild - hybrid system ਦੇ ਨਾਲ 1.5 - litre petrol ਜਾਂ ਫਿਰ 2.0 - litre diesel engine ਮਿਲ ਸਕਦਾ ਹੈ। ਕਾਰ ਦਾ ਗਿਅਰ ਲੁੱਕ ਥੋੜ੍ਹਾ ਡਿਫਰੈਂਸ ਹੈ ਅਤੇ ਇਸ ਵਿੱਚ ਨਵੇਂ ਟੇਲ ਲੈਂਪਸ, ਬੰਪਰ ਅਤੇ ਐਗਜਾਸਟ ਮਿਲਣਗੇ। ਕਾਰ ਸਾਈਜ਼ ਦੇ ਮਾਮਲੇ ਵਿੱਚ ਵੀ MG Hector ਤੋ ਕਰੀਬ 40mm ਵੱਡੀ ਹੈ।
ਲਗਜਰੀ ਕਾਰ ਬਣਾਉਣ ਵਾਲੀ ਜਰਮਨੀ ਦੀ ਕੰਪਨੀ ਆਡੀ (Audi) ਨੇ ਆਪਣੀ ਨਵੀਂ ‘ਆਰ ਐਸ-7 ਸਪੋਰਟ ਬੈਕ’ (Audi RS7 Sportback) ਦੀ ਡਿਲਿਵਰੀ ਅਗਸਤ ਤੋਂ ਸ਼ੁਰੂ ਹੋਵੇਗੀ। ਆਰ ਐਸ-7 ਸਪੋਰਟ ਬੈਕ ਦੀ ਇਹ ਦੂਜੀ ਪੀੜ੍ਹੀ ਦੀ ਕਾਰ ਹੈ। ਇਸ ਦੀ ਬੁਕਿੰਗ ਡੀਲਰਸ਼ਿਪ ਉੱਤੇ ਜਾਂ ਆਨਲਾਈਨ 10 ਲੱਖ ਰੁਪਏ ਦਾ ਆਰੰਭਕ ਭੁਗਤਾਨ ਕਰ ਕੇ ਕੀਤੀ ਜਾ ਸਕਦੀ ਹੈ। ਆਡੀ ਆਰ ਐਸ 7 ਸਪੋਰਟ ਬੈਕ ਵਿੱਚ 4.0 ਲੀਟਰ V8 ਇੰਜਨ ਦਿੱਤਾ ਗਿਆ ਹੈ ਜੋ 600PS ਅਤੇ 800 Nm ਟਾਰਕ ਜਨਰੇਟ ਕਰਦਾ ਹੈ। Audi RS7 ਸਪੋਰਟ ਬੈਕ 250 ਕਿਮੀ ਪ੍ਰਤੀ ਘੰਟੇ ਤੱਕ ਹੀ ਸੀਮਤ ਦੇ ਨਾਲ, 3.6 ਸੈਕੰਡ ਵਿੱਚ 0-100 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਫੜ ਲੈਂਦੀ ਹੈ।
Mercedes - Benz EQC: ਦੇਸ਼ ਦੀ ਸਭ ਤੋਂ ਵੱਡੀ ਲੱਗਜਰੀ ਕਾਰ ਨਿਰਮਾਤਾ ਕੰਪਨੀ ਮਰਸਿਡੀਜ਼-ਬੇਂਜ ਨੇ ਲੌਕਡਾਉਨ ਦੌਰਾਨ ਆਪਣੀ ਦੋ ਕਾਰਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਲਾਂਚ ਕੀਤੀਆਂ ਸਨ। ਹੁਣ ਕੰਪਨੀ ਜੁਲਾਈ 2020 ਵਿੱਚ ਆਪਣੀ ਪਹਿਲੀ ਇਲੈਕਟ੍ਰਿਕ SUV-EQC ਨੂੰ ਲਾਂਚ ਕਰਨ ਜਾ ਰਹੀ ਹੈ। ਮਰਸਿਡੀਜ-Benz EQC ਇੱਕ ਲੱਗਜਰੀ SUV ਹੈ।ਇਸ ਵਿੱਚ ਐਲ ਈ ਡੀ ਹੈਡਲੈਂਪਸ, ਵੱਡੇ ਅਲਾਏ ਵਹੀਲ ਅਤੇ ਐਲ ਈ ਡੀ ਟੇਲਲੈਂਪਸ ਨਾਲ ਲੈਸ ਫਿਊਚਰਿਸਟਿਕ ਐਕਸਟੀਰੀਅਰ ਡਿਜ਼ਾਈਨ ਦੇ ਨਾਲ, SUV ਵਿੱਚ ਸ਼ਾਨਦਾਰ ਸਿੰਗਲ ਕੈਬਿਨ ਡਿਸਪਲੇ ਦੇ ਨਾਲ ਇੰਫੋਟੇਨਮੈਂਟ ਅਤੇ ਇੰਸਟਰੂਮੈਂਟੇਸ਼ਨ ਲਈ ਸਪਲਿਟ ਸਕਰੀਨ ਵੀ ਹੈ।
New Honda City: Honda Cars India Ltd. (HCIL) ਨੇ ਭਾਰਤ ਵਿੱਚ 5th ਜਨਰੇਸ਼ਨ Honda City ਦੇ ਉਤਪਾਦਨ ਦੀ ਸ਼ੁਰੂਆਤ ਕਰ ਦਿੱਤੀ ਹੈ। Honda City ਦੀ 5th ਜਨਰੇਸ਼ਨ ਨੂੰ ਜੁਲਾਈ ਵਿੱਚ ਲਾਂਚ ਕੀਤਾ ਜਾਵੇਗਾ। ਨਵੀਂ ਹੌਂਡਾ ਸਿਟੀ B6 ਵਿੱਚ 1.5-ਲੀਟਰ i-VTEC DOHC ਇੰਜਨ ਅਤੇ 1.5-ਲੀਟਰ i-DTEC ਡੀਜ਼ਲ ਇੰਜਨ ਵੈਰੀਅੰਟ ਹਨ। ਨਵੇਂ ਮਾਡਲ ਵਿੱਚ ਫ਼ੁਲ ਐਲ ਈ ਡੀ ਹੇਡਲੈਂਪ, ਜੇਡ-ਸ਼ੇਪ ਰੈਂਪ- ਅਰਾਉਂਡ ਐਲ ਈ ਡੀ ਟੇਲ ਲੈਂਪ, ਜੀ-ਮੀਟਰ ਦੇ ਨਾਲ 17.7 ਸੈਮੀ ਐਚ ਡੀ ਫੁਲ-ਕਲਰ ਟੀ ਐਫ ਟੀ ਮੀਟਰ, ਲੇਨਵੇਚ ਕੈਮਰਾ, ਵਹੀਕਲ ਸਟੇਬਿਲਿਟੀ ਅਸਿਸਟ (ਵੀ ਐਸ ਏ) ਨਾਲ ਲੈਸ ਹੈ।
Nissan Ariya : ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਨਿਸਾਨ (Nissan) ਨੇ ਆਪਣੀ ਨਵੀਂ ਇਲੈਕਟ੍ਰਿਕ SUV, Nissan Ariya ਦਾ ਟੀ ਜ਼ਰ ਜਾਰੀ ਕਰ ਦਿੱਤਾ ਹੈ। ਕੰਪਨੀ ਇਸ ਇਲੈਕਟ੍ਰਿਕ SUV ਨੂੰ ਜੁਲਾਈ ਵਿੱਚ ਲਾਂਚ ਕਰੇਗੀ। Ariya ਨਿਸਾਨ ਦੀ ਪਹਿਲੀ ਜ਼ੀਰੋ ਇਮੀਸ਼ਨ SUV ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ Ariya ਇੱਕ ਕਾਂਸੇਪਟ ਵਰਜਨ ਉੱਤੇ ਹੀ ਬੇਸਿਕ ਹੋਵੇਗੀ। ਦੱਸਿਆ ਜਾ ਰਿਹਾ ਹੈ ਸਿੰਗਲ ਚਾਰਜ ਵਿੱਚ 300 ਮੀਲ ਯਾਨੀ ਕਿ 480 ਕਿੱਲੋ ਮੀਟਰ ਪਰਤੀ ਘੰਟਾ ਤੱਕ ਦੀ ਡਰਾਈਵਿੰਗ ਰੇਂਜ ਦੇਵੇਗੀ। ਹਾਲਾਂਕਿ ਕੰਪਨੀ ਨੇ ਕੋਈ ਆਧਿਕਾਰਿਕ ਘੋਸ਼ਣਾ ਨਹੀਂ ਹੈ। Ariya ਵਿੱਚ ਆਲ - ਵਹੀਲ ਡਰਾਈਵ (AWD) ਸਿਸਟਮ ਦੇ ਨਾਲ ਰਿਜੇਨਰੇਟਿੰਗ ਬਰਿਕਿੰਗ ਸਿਸਟਮ ਦਾ ਯੂਜ਼ ਕੀਤਾ ਗਿਆ ਹੈ। ਜੋ ਡਰਾਈਵਿੰਗ ਦੇ ਲੰਮੀ ਰੇਂਜ ਪਰ ਦਾਨ ਕੀਤਾ ਜਾਵੇਗਾ। ਇਸ SUV ਵਿੱਚ ProPilot 2.0 ਸਿਸਟਮ ਦਾ ਵੀ ਪ੍ਰੋਇਗ ਕੀਤਾ ਗਿਆ ਹੈ।




