ਟੋਰਾਂਟੋ : ਕੋਰੋਨਾ ਮਹਾਂਮਾਰੀ ਕਾਰਨ ਸਾਰੇ ਦੇਸ਼ਾਂ ਨੇ ਆਪਣੋ-ਆਪਣੇ ਨਿਯਮ ਬਣਾ ਕੇ ਵਿਦੇਸ਼ੀ ਮੁਸਾਫ਼ਰਾਂ ਉੱਤੇ ਕਈ ਤਰ੍ਹਾਂ ਦੀਆਂ ਰੋਕਂ ਲਾਈਆਂ ਹਨ। ਪਰ ਹੁਣ ਕੋਰੋਨਾ ਦੇ ਕੇਸ ਘੱਟਣ ਤੇ ਕੋਰੋਨਾ ਵੈਕਸੀਨ ਦੇ ਕਾਰਨ ਇਨ੍ਹਾਂ ਦੇਸ਼ਾਂ ਨੇ ਵਿਦੇਸ਼ੀਆਂ ਲਈ ਦਰਬਾਜੇ ਖੋਲ ਰਹੇ ਹਨ। (Image- Unsplash) ਇਸ ਕੜੀ ਵਿੱਚ ਕੈਨੇਡਾ ਨੇ ਵੀ ਵਿਦੇਸ਼ੀ ਮੁਸਾਫ਼ਰਾਂ ਨੂੰ 5 ਜੁਲਾਈ ਤੋਂ ਕੁਝ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ। ਵੈਕਸੀਨ ਦੀ ਸ਼ਰਤ ਪੂਰੀ ਕਰਨ ਵਾਲੇ ਮੁਸਾਫ਼ਰਾਂ ਨੂੰ 3 ਦਿਨ ਹੋਟਲ 'ਚ ਰੁਕਣ ਦੀ ਲੋੜ ਨਹੀਂ ਹੋਵੇਗੀ ਅਤੇ ਨਾ ਹੀ ਘਰ ਜਾ ਕੇ ਇਕਾਂਤਵਾਸ ਕਰਨਾ ਜ਼ਰੂਰੀ ਹੋਵੇਗਾ। (Image- Unsplash) ਕੈਨੇਡਾ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਕੈਨੇਡੀਅਨ ਨਾਗਰਿਕਾਂ, ਪੱਕੇ ਵਾਸੀਆਂ ਅਤੇ ਦੇਸ਼ 'ਚ ਦਾਖਲ ਹੋਣ ਯੋਗ ਲੋਕਾਂ ਲਈ ਕੁੱਝ ਜ਼ਰੂਰੀ ਸ਼ਰਤਾਂ ਵੀ ਹਨ। ਕੋਰੋਨਾ ਵਾਇਰਸ ਦੀ ਵੈਕਸੀਨ ਦੇ ਦੋਵੇਂ ਟੀਕੇ ਲੱਗੇ ਹੋਣਾ। ਦੂਸਰਾ ਟੀਕਾ ਕੈਨੇਡਾ ਦੀ ਉਡਾਣ 'ਚ ਬੈਠਣ ਤੋਂ ਘੱਟੋ ਘੱਟ 14 ਦਿਨ ਪਹਿਲਾਂ ਲੱਗਾ ਹੋਣਾ ਜ਼ਰੂਰੀ ਹੈ। (Image- Unsplash) ਇਹ ਢਿੱਲ ਸਿਰਫ਼ ਉਨ੍ਹਾਂ ਲੋਕਾਂ ਵਾਸਤੇ ਹੈ ਜੋ ਕੋਰੋਨਾ ਵਾਇਰਸ ਦੀਆਂ ਰੋਕਾਂ ਦੇ ਬਾਵਜੂਦ ਦੇਸ਼ 'ਚ ਦਾਖਲ ਕੀਤੇ ਜਾਣ ਦੀਆਂ ਸਖ਼ਤ ਸ਼ਰਤਾਂ ਪੂਰੀਆਂ ਕਰਦੇ ਹਨ। (Image- Unsplash) ਗੈਰ-ਜ਼ਰੂਰੀ ਯਾਤਰਾ ਵਾਸਤੇ ਅਜੇ ਕੈਨੇਡਾ ਨੇ ਆਪਣੇ ਦਰਵਾਜੇ ਨਹੀਂ ਖੁੱਲੇ ਅਤੇ ਅਮਰੀਕਾ ਨਾਲ ਲੱਗਦੀ ਸਰਹੱਦ ਨੂੰ ਵੀ 21 ਜੁਲਾਈ ਤੱਕ ਬੰਦ ਰੱਖਿਆ ਜਾ ਰਿਹਾ ਹੈ। (Image- Unsplash) ਕੈਨੇਡਾ ਸਰਕਾਰ ਵਲੋਂ ਦਿੱਤੀ ਗਈ ਢਿੱਲ 'ਚ ਇਹ ਸ਼ਰਤ ਵੀ ਸ਼ਾਮਿਲ ਹੈ ਕਿ ਕੈਨੇਡਾ ਦੇ ਸਿਹਤ ਮੰਤਰਾਲੇ (ਹੈਲਥ ਕੈਨੇਡਾ) ਤੋਂ ਪ੍ਰਵਾਨਿਤ ਵੈਕਸੀਨ ਦੇ ਟੀਕੇ ਲਗਾਉਣ ਵਾਲੇ ਲੋਕਾਂ ਨੂੰ ਹੀ ਦੇਸ਼ 'ਚ ਦਾਖਲ ਕਰਨ ਲਈ ਸੁਰੱਖਿਅਤ ਮੰਨਿਆ ਜਾਵੇਗਾ। (Image- Unsplash) ਹੈਲਥ ਕੈਨੇਡਾ ਦੀਆਂ ਪ੍ਰਵਾਨਿਤ ਵੈਕਸੀਨ ਫਾਈਜ਼ਰ, ਮੌਡਰਨਾ, ਆਸਟ੍ਰਾਜੈਨਿਕਾ/ ਕੋਵੀਸ਼ੀਲਡ ਅਤੇ ਜੌਹਨਸਨ ਐਂਡ ਜੌਹਨਸਨ ਹਨ। ਦੋਵੇਂ ਟੀਕੇ ਲੱਗਣ ਦਾ ਜੋ ਦਸਤਾਵੇਜ਼ ਹੋਵੇ ਉਹ ਵੀ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਪੇਸ਼ ਕਰਨਾ ਜ਼ਰੂਰੀ ਹੋਵੇਗਾ। (Image- Unsplash) ਜਹਾਜ਼ ਕੈਨੇਡਾ 'ਚ ਉੱਤਰਨ ਤੋਂ ਪਹਿਲਾਂ ਹਰੇਕ ਮੁਸਾਫ਼ਰ ਨੂੰ 'ਅਰਾਈਵਕੈਨ' ਨਾਮਕ ਐਪ ਡਾਊਨਲੋਡ ਕਰਕੇ ਉਸ 'ਚ ਆਪਣੀ ਸਾਰੀ ਜਾਣਕਾਰੀ ਭਰਨ ਵਾਸਤੇ ਆਖਿਆ ਜਾ ਰਿਹਾ ਹੈ ਤਾਂ ਕਿ ਹਵਾਈ ਅੱਡੇ ਅੰਦਰ ਦਾਖ਼ਲੇ ਵੇਲੇ ਉਨ੍ਹਾਂ ਨੂੰ ਬੇਲੋੜੀ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ। (Image- Unsplash) ਕੈਨੇਡਾ ਸਰਕਾਰ ਵਲੋਂ ਇਸ ਐਪ ਦੀ ਅੱਪਡੇਟ 5 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ। ਜੋ ਵਿਅਕਤੀ ਐਪ 'ਚ ਝੂਠੀ ਜਾਣਕਾਰੀ ਭਰਨਗੇ, ਉਨ੍ਹਾਂ ਨੂੰ 6 ਮਹੀਨੇ ਕੈਦ ਅਤੇ 750000 ਡਾਲਰ ਤੱਕ ਦੇ ਜੁਰਮਾਨੇ ਦੀ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਹੈ। (Image- Unsplash) ਇਸ ਸਮੇਂ ਕੈਨੇਡਾ ਵਲੋਂ ਦਿੱਤੀਆਂ ਗਈਆਂ ਛੋਟਾਂ 'ਚ ਉਨ੍ਹਾਂ ਲੋਕਾਂ ਵਾਸਤੇ ਕੋਈ ਰਾਹਤ ਨਹੀਂ ਹੈ, ਜਿਨ੍ਹਾਂ ਨੂੰ ਵੈਕਸੀਨ ਦੇ ਟੀਕੇ ਅਜੇ ਨਹੀਂ ਲੱਗੇ ਹਨ। (Image- Unsplash) ਮੀਡੀਆ ਰਿਪੋਰਟ ਅਨੁਸਾਰ ਅਜੇ ਵਿਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਵਾਸਤੇ ਦੇਸ਼ 'ਚ ਟੋਰਾਂਟੋ, ਮਾਂਟਰੀਅਲ, ਕੈਲਗਰੀ ਤੇ ਵੈਨਕੂਵਰ 'ਚ ਸਥਿਤ ਕੁੱਲ ਚਾਰ ਅੰਤਰਰਾਸ਼ਟਰੀ ਹਵਾਈ ਅੱਡੇ ਹੀ ਖੁੱਲ੍ਹੇ ਰੱਖੇ ਜਾਣਗੇ। (Image- Unsplash) ਕੈਨੇਡਾ ਸਰਕਾਰ ਨੇ ਪਾਕਿਸਤਾਨ ਤੋਂ ਸਿੱਧੀਆਂ ਉਡਾਣਾਂ ਤੋਂ ਰੋਕ ਖ਼ਤਮ ਕਰ ਦਿੱਤੀ ਹੈ ਪਰ ਭਾਰਤ ਤੋਂ ਉਡਾਣਾ 'ਤੇ ਅਪ੍ਰੈਲ ਤੋਂ ਲਗਾਈਆਂ ਪਾਬੰਦੀਆਂ ਅਜੇ ਜਾਰੀ ਹਨ। (Image- Unsplash)