ਜਲੰਧਰ ਦੇ ਨਗਰ ਨਿਗਮ ਦਫ਼ਤਰ ਵਿੱਚ ਜਿੱਥੇ ਹਰ ਕੋਈ ਸ਼ਖਸ ਮੋਟਰਸਾਈਕਲ ਸਕੂਟਰ ਤੇ ਚੱਲ ਕੇ ਤੋੜ ਕੇ ਪੌੜੀਆਂ ਚੜ੍ਹਦਾ ਹੋਇਆ ਆਪਣੇ ਦਫਤਰ ਪਹੁੰਚਦਾ ਹੈ ਉਥੇ ਹੀ ਇਸੇ ਦਫ਼ਤਰ ਵਿੱਚ ਇੱਕ ਐਸਾ ਸ਼ਖ਼ਸ ਵੀ ਹੈ ਜੋ ਆਪਣੇ ਪੈਰਾਂ ਤੇ ਨਹੀਂ ਬਲਕਿ ਆਪਣੇ ਹੱਥਾਂ ਦੇ ਸਹਾਰੇ ਚੱਲ ਕੇ ਆਪਣੇ ਦਫਤਰ ਪਹੁੰਚ ਕੇ ਆਪਣਾ ਕੰਮ ਕਾਜ ਕਰਦਾ ਹੈ ਇਸ ਸ਼ਖਸ ਦਾ ਨਾਮ ਵਿਨੋਦ ਕੁਮਾਰ ਜਲੰਧਰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੇ ਪੀਏ ਹਨ।
ਉਹ ਰੋਜ਼ ਸਵੇਰੇ ਜਲੰਧਰ ਤੋਂ ਕਰੀਬ ਵੀਹ ਕਿਲੋਮੀਟਰ ਦੂਰ ਕਰਤਾਰਪੁਰ ਤੋਂ ਆਟੋ ਤੇ ਬਹਿ ਕੇ ਆਪਣੇ ਦਫ਼ਤਰ ਪਹੁੰਚਦੇ ਨੇ ਅਤੇ ਹੱਥਾਂ ਦੇ ਸਹਾਰੇ ਚੱਲ ਕੇ ਦਫਤਰ ਦੇ ਅੰਦਰ ਪ੍ਰਵੇਸ਼ ਕਰਦੇ ਨੇ ਵਿਨੋਦ ਕੁਮਾਰ ਸਾਰਾ ਦਿਨ ਇੱਥੇ ਕੰਮ ਕਰਨ ਤੋਂ ਬਾਅਦ ਸ਼ਾਮ ਨੂੰ ਫਿਰ ਆਟੋ ਤੇ ਬੈਠ ਕੇ ਆਪਣੇ ਘਰ ਦੇ ਲਈ ਰਵਾਨਾ ਹੁੰਦੇ ਨੇ ਵਿਨੋਦ ਕੁਮਾਰ ਇੱਕ ਐਸੇ ਇਨਸਾਨ ਹਨ ਜੋ ਆਪ ਆਪਣੇ ਪੈਰਾਂ ਤੇ ਨਹੀਂ ਚੱਲ ਸਕਦੇ ਪਰ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਦੀ ਸਲਾਹ ਅਤੇ ਮਾਰਗ ਦਰਸ਼ਨ ਤੋਂ ਬਿਨਾਂ ਇਕ ਕਦਮ ਵੀ ਨਹੀਂ ਚੱਲਦਾ।
ਆਪਣੀ ਜ਼ਿੰਦਗੀ ਬਾਰੇ ਦੱਸਦੇ ਹੋਏ ਵਿਨੋਦ ਫਕੀਰਾ ਕਹਿੰਦੇ ਨੇ ਕਿ ਜਨਮ ਦੇ ਦੋ ਸਾਲ ਬਾਅਦ ਹੀ ਉਨ੍ਹਾਂ ਨੂੰ ਪੋਲੀਓ ਹੋ ਗਿਆ ਸੀ ਜਿਸ ਕਾਰਨ ਉਹ ਚੱਲ ਫਿਰ ਨਹੀਂ ਸਕਦੇ ਸੀ ਪਰ ਇਸ ਦੇ ਬਾਵਜੂਦ ਆਪਣੇ ਮਾਤਾ ਪਿਤਾ ਦੇ ਸਹਿਯੋਗ ਨਾਲ ਉਨ੍ਹਾਂ ਨੇ ਆਪਣੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਤੋਂ ਕੀਤੀ ਇਸ ਤੋਂ ਬਾਅਦ ਉਹ ਜਨਤਾ ਕਾਲਜ ਕਪੂਰਥਲੇ ਤੋਂ ਬੀਏ ਕਰਨ ਤੋਂ ਮਗਰੋਂ ਉਨ੍ਹਾਂ ਦੀ ਸਰਕਾਰੀ ਨੌਕਰੀ ਨਗਰ ਨਿਗਮ ਦਫ਼ਤਰ ਵਿੱਚ ਲੱਗ ਗਈ।