

ਹੂੰਡਈ (Hyundai) ਨੇ ਆਪਣੀ ਬਹੁ-ਉਡੀਕ ਵਾਲੇ ਆਲ-ਇਲੈਕਟ੍ਰਿਕ ਕਾਰ ਕੋਨਾ (ਕੋਨਾ) ਨੂੰ ਗਰੇਟਰ ਨੋਇਡਾ ਦੇ ਬੁੱਧ ਇੰਟਰਨੈਸ਼ਨਲ ਸਰਕਟ ਵਿਚ ਲਾਂਚ ਕੀਤਾ। ਇਸ ਕਾਰ ਦੀ ਵਿਸ਼ੇਸ਼ਤਾ ਇਸਦੀ ਚਾਰਜਿੰਗ ਹੈ। ਕੰਪਨੀ ਕਾਰ ਦੀ ਖਰੀਦ ਤੇ ਦੋ ਚਾਰਜਰਸ ਮੁਫਤ ਪ੍ਰਦਾਨ ਕਰੇਗੀ। ਇਕ ਪੋਰਟੇਬਲ ਚਾਰਜਰ ਹੋਵੇਗਾ, ਜੋ ਘਰ ਦੇ ਬਾਹਰ ਕਿਤੇ ਵੀ ਚਾਰਜ ਕਰੇਗਾ, ਜਦਕਿ ਦੂਸਰਾ ਏਸੀ ਡਿਬਲ ਬਾਕਸ ਚਾਰਜਰ ਹੋਵੇਗਾ। ਪੋਰਟੇਬਲ ਚਾਰਜਰ ਆਮ ਤੌਰ 'ਤੇ 3 ਪਿੰਨ ਵਾਲੇ 15 ਅੰਪੀਅਰ ਸੋਕੇਟ ਵਿੱਚ ਲਗਾ ਕੇ ਕਾਰ ਨੂੰ ਚਾਰਜ ਕਰ ਸਕਦੇ ਹਨ ਜਦਕਿ ਏਸੀ ਵਾਲੇ ਬਾਕਸ ਚਾਰਜਰ (7.2 ਕਿਲੋਵਾਟ) ਤੋਂ ਕਾਰ ਨੂੰ ਇੱਕ ਘੰਟੇ ਵਿੱਚ 50 ਕਿਮੀ ਤੱਕ ਦੇ ਸਫਰ ਲਈ ਚਾਜਰ ਕਰ ਸਕਦਾ ਹੈ।


ਗਾਹਕ ਨੂੰ ਘਰ ਵਿੱਚ ਸਾਕਟ ਲਗਾਉਣ ਵਿੱਚ ਮੰਦਦ ਕਰੇਗੀ ਕੰਪਨੀ: ਹੁੰਡਈ ਕੰਪਨੀ ਕਾਰ ਖਰੀਦਣ ਤੇ ਗਾਹਕ ਦੇ ਘਰ ਵਿੱਚ ਇੱਕ ਸਾਕਟ ਲਗਾਉਣ ਵਿੱਚ ਮਦਦ ਕਰੇਗੀ। ਉਹ ਚਾਰਜਿੰਗ ਲਈ ਡੈਮੋ ਵੀ ਦਿਖਾਏਗੀ। ਕੰਪਨੀ ਮੁਤਾਬਿਕ ਗਾਹਕ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਹੀਂ ਹੋਵੇਗੀ, ਕਿਉਕਿ 90 ਫੀਸਦੀ ਲੋਕ ਘਰ ਵਿੱਚ ਹੀ ਚਾਰਜ ਕਰਦੇ ਹਨ। ਹੁੰਡਈ ਇਲੇਕਿਟ੍ਰਕ ਡੀਲਰਸ਼ਿਪ ਤੇ 7.2 ਕਿਲੋਵਾਟ ਏਸੀ ਚਾਰਜਰ ਦੀ ਵਿਵਸਥਾ ਹੋਵੇਗੀ, ਜਿਸ ਵਿੱਚ Kona Electrci ਦੇ ਗਾਹਕਾਂ ਨੂੰ ਇਲੇਕਟ੍ਰਿਕ ਚਾਰਜਰ ਦੀ ਸੁਵਿਧਾ ਮਿਲ ਸਕੇਗੀ। ਨਾਲ ਹੀ ਕੁੱਝ ਚੋਣਵੇ ਸ਼ਹਿਰਾਂ(ਦਿੱਲੀ, ਮੁੰਬਈ, ਬੰਗਲੌਰ ਅਤੇ ਚੇਨਈ) ਇਹ ਸਹੂਲਤ ਮਿਲੇਗੀ।


28 ਲੱਖ ਰੁਪਏ ਦੀ ਕਾਰ: ਕੋਨਾ ਦੀ ਕਾਰ ਦੀ ਕੀਮਤ 25.30 ਲੱਖ ਰੁਪਏ ਹੈ. ਹਾਲਾਂਕਿ, ਇਸ ਕਾਰ ਦੀ ਖਰੀਦ ਲਈ 12 ਫੀਸਦੀ ਜੀਐਸਟੀ ਦੇਣੀ ਹੋਵੇਗੀ। ਜੀਐਸਟੀ ਤੋਂ ਬਾਅਦ, ਕਾਰ ਦੀ ਕੀਮਤ 30 ਲੱਖ ਰੁਪਏ ਤੋਂ ਵੱਧ ਹੋਵੇਗੀ. ਹਾਲਾਂਕਿ ਸਰਕਾਰ ਦੇ ਫੇਸ -2 ਸਕੀਮ ਅਧੀਨ 2.50 ਲੱਖ ਰੁਪਏ ਦੀ ਛੋਟ ਮਿਲੇਗੀ। ਇਸ ਮਾਮਲੇ ਵਿਚ, ਕਾਰ ਦੀ ਅਸਲ ਕੀਮਤ 28 ਲੱਖ ਰੁਪਏ ਹੋਵੇਗੀ। ਹਾਲਾਂਕਿ, ਵੱਖ-ਵੱਖ ਰਾਜਾਂ ਵਿੱਚ ਰਜਿਸਟਰੇਸ਼ਨ ਅਤੇ ਹੋਰ ਚਾਰਜ ਇਲੈਕਟ੍ਰਿਕ ਵਹੀਕਲ ਖਰੀਦਣ ਤੇ ਵੱਖਰੀਆਂ ਰਜਿਸਟਰੇਸ਼ਨ ਫ਼ੀਸਾਂ ਹਨ।


ਬੈਟਰੀ ਤੇ ਮਿਲੇਗੀ 8 ਸਾਲ ਦੀ ਗਰੰਟੀ-ਗਾਹਕਾਂ ਨੂੰ ਸੁਕੂਨ ਦੇ ਲਈ 3 ਸਾਲ ਤੇ ਅਨਲਿਮਿਟੇਡ ਕਿਲੋਮੀਟਰ ਦੀ ਵਰੰਟੀ ਦੇ ਨਾਲ ਮਿਲੇਗੀ। ਇਸਦੇ ਨਾਲ ਇਸਦੀ ਹਾਈ ਵੋਲਟੇਜ ਬੈਟਰੀ ਉੱਤੇ 8 ਸਾਲ ਤੇ 1,60,000 ਦੀ ਵਰੰਟੀ ਮਿਲੇਗੀ।


ਇੱਕ ਘੰਟੇ ਵਿੱਚ ਚਾਰਜ ਹੋਵੇਗੀ ਕੋਨਾ-ਕੋਨਾ ਇਲੈਕਟ੍ਰਿਕ ਵਿੱਚ ਚਾਰਜਰ ਦੀ ਸਮਰੱਥਾ 7.2 ਕਿਲੋਵਾਟ ਹੈ। ਸੀਸੀਐਸ ਟਾਈਪ -2 ਚਾਰਜਿੰਗ ਪੋਰਟ ਦੀ ਮਦਦ ਨਾਲ, ਡੀ.ਸੀ. ਕਵਿਕ ਚਾਰਜਰ ਤੋਂ ਕਾਰ 57 ਮਿੰਨਟ ਵਿੱਚ ਫੁੱਲ ਚਾਰਜ ਕੀਤਾ ਜਾ ਸਕਦਾ ਹੈ। ਉੱਥੇ ਹੀ 7.2 ਕਿਲੋਵਾਟ ਲੈਵਲ 2 ਚਾਰਜ ਤੋਂ ਇਸਨੂੰ ਚਾਰਜ ਕਰਨ ਵਿੱਚ 6 ਘੰਟੇ 10 ਮਿੰਟ ਲੱਗਣਗੇ।