HOME » PHOTO » Lifestyle
Lifestyle Feb 26, 2018, 05:20 PM

ਅਲਵਿਦਾ ਸ਼੍ਰੀਦੇਵੀ: ਕੁੱਝ ਇਸ ਤਰ੍ਹਾਂ ਰੱਖਦੀ ਸੀ ਸ਼੍ਰੀਦੇਵੀ ਖ਼ੁਦ ਨੂੰ ਫਿੱਟ ਤੇ ਇੰਝ ਸੀ ਉਹਨਾਂ ਦਾ ਰਹਿਣ-ਸਹਿਣ

ਬਾਲੀਵੁੱਡ ਦੀ ਹਸੀਨਾ ਅਤੇ ਸਟਾਈਲ ਆਈਕਨ ਸ਼੍ਰੀਦੇਵੀ ਨੇ ਹਿੰਦੀ, ਤਮਿਲ, ਮਲਿਆਲਮ, ਤੇਲਗੂ ਅਤੇ ਕੰਨੜ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਸੀ। ਪਹਿਲੀ ਅਜਿਹੀ ਮਹਿਲਾ ਅਦਾਕਾਰ ਜੋ ਆਪਣੇ ਸੁਹੱਪਣ ਅਤੇ ਅਦਾਕਾਰੀ ਦੇ ਲਈ ਹਮੇਸ਼ਾ ਸਲਾਹੀ ਜਾਂਦੀ ਰਹੀ ਹੈ। ਪੂਰੀ ਦੁਨੀਆਂ ਵਿੱਚ ਇਹਨਾਂ ਦੇ ਲੱਖਾਂ-ਕਰੋੜਾਂ ਫੈਨਸ ਦੇ ਦਿਲਾਂ ਵਿੱਚ ਉਹ ਵੱਸਦੀ, ਪਰ 24 ਫਰਵਰੀ 2018 ਨੂੰ 54 ਸਾਲ ਦੀ ਸ਼੍ਰੀਦੇਵੀ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ। 50 ਸਾਲ ਤੋਂ ਜ਼ਿਆਦਾ ਉਮਰ ਵਿੱਚ ਖ਼ੁਦ ਨੂੰ ਫਿੱਟ ਤੇ ਤੰਦਰੁਸਤ ਰੱਖਣ ਦਾ ਜਜ਼ਬਾ ਕੋਈ ਸ਼੍ਰੀਦੇਵੀ ਤੋਂ ਸਿੱਖੇ।