ਵਿਆਹ ਦੇ ਨਾਮ ਤੇ ਸਭ ਤੋ ਪਹਿਲਾਂ ਜੋ ਚੀਜ਼ ਕੁੜੀਆਂ ਦੇ ਦਿਮਾਗ਼ 'ਚ ਆਉਂਦੀ ਹੈ ਉਹ ਹੈ ਲਹਿੰਗਾ, ਵਿਆਹ ਦਾ ਜੋੜਾ। ਹਰ ਕੁੜੀ ਆਪਣੇ ਵਿਆਹ ਤੇ ਸਭ ਤੋਂ ਅਲੱਗ ਤੇ ਸਭਤੋਂ ਸੋਹਣੀ ਦਿੱਖਣਾ ਚਾਹੁੰਦੀ ਹੈ। ਇਹ ਆਲਿਵ ਗਰੀਨ ਲਹਿੰਗਾ ਦੁਲਹਨ ਨੂੰ ਸਭ ਤੋਂ ਅਲੱਗ ਅਤੇ ਖ਼ੂਬਸੂਰਤ ਦਿਖਾ ਸਕਦਾ ਹੈ। ਪਿੰਕ ਕੁੜੀਆਂ ਦਾ ਸਭ ਤੋਂ ਪਸੰਦੀਦਾ ਰੰਗ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਸਭ ਤੋਂ ਪਹਿਲੀ ਪਸੰਦ ਪਿੰਕ ਕਲਰ ਹੁੰਦੀ ਹੈ। ਇਸ ਲਹਿੰਗੇ ਨਾਲ ਰਾਜਸਥਾਨੀ ਬੋਰ ਮਾਂਗ ਟਿੱਕਾ ਇੱਕ ਪਰਫ਼ੇਕ੍ਟ ਮੈਚ ਹੈ। ਇਹ ਪਾਊਡਰ ਬਲ਼ੂ ਕਲਰ ਸਭ ਤੋਂ ਅਲੱਗ ਹੈ। ਇਹ ਕਲਰ ਇੱਕ ਕੁੜੀ ਨੂੰ ਆਪਣੇ ਵਿਆਹ 'ਚ ਸਭ ਤੋਂ ਅਲੱਗ ਅਤੇ ਸੋਹਣਾ ਦਿਖਾਵੇਗਾ। ਇਹ ਲਹਿੰਗਾ ਪਰਲ ਗਹਿਣਿਆਂ ਨਾਲ ਹੋਰ ਵੀ ਰਾਇਲ ਲੁੱਕ ਦੇਵੇਗਾ। ਅੱਜ ਦੇ ਦੌਰ 'ਚ 3D ਲਹਿੰਗਾ ਬਹੁਤ ਹੀ ਮਸ਼ਹੂਰ ਹੁੰਦਾ ਜਾ ਰਿਹਾ ਹੈ। ਗਹਿਣਿਆਂ ਨਾਲ ਇਸ ਲੁੱਕ ਨੂੰ ਹੋਰ ਵੀ ਜ਼ਿਆਦਾ ਨਿਖਾਰਿਆ ਜਾ ਸਕਦਾ ਹੈ। ਜਿਵੇਂ ਬਾਜ਼ੂਬੰਦ, ੩-ਲਾਈਨ ਮਾਂਗ ਟਿੱਕਾ, ਰਾਣੀ ਹਾਰ।