ਮਾਈਕਰੋ, ਲਘੂ ਅਤੇ ਦਰਮਿਆਨੇ ਉੱਦਮ (Micro, Small and Medium Enterprises (MSME) ਨੂੰ ਨਵੀਂ ਸਟਾਰਟਅਪ ਨੀਤੀ 2020 (Start Up Policy 2020) ਤਹਿਤ 5 ਲੱਖ ਰੁਪਏ ਤੱਕ ਦੀ ਮਾਰਕੀਟਿੰਗ ਸਹਾਇਤਾ ਮਿਲੇਗੀ। ਵਧੀਕ ਮੁੱਖ ਸਕੱਤਰ (ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ) ਅਲੋਕ ਕੁਮਾਰ ਨੇ ਦੱਸਿਆ ਕਿ ਨਵੀਂ ਸਟਾਰਟਅਪ ਨੀਤੀ 2020 ਜਾਰੀ ਕੀਤੀ ਗਈ ਹੈ। ਨੀਤੀ ਜਲਦੀ ਹੀ ਲਾਗੂ ਕੀਤੀ ਜਾਏਗੀ, ਜਿਸ ਵਿੱਚ ਉੱਤਰ ਪ੍ਰਦੇਸ਼ ਵਿੱਚ ਸਟਾਰਟਅਪ ਤੇ ਇਨਕਿਊਵੇਸ਼ਨ ਸੈਂਟਰ ਨੂੰ ਵੱਡੇ ਪੱਧਰ ’ਤੇ ਉਤਸ਼ਾਹ ਕੀਤਾ ਜਾਵੇਗਾ। ਨਵੀਂ ਨੀਤੀ ਤਹਿਤ MSME ਲਈ 5 ਲੱਖ ਰੁਪਏ ਦੀ ਮਾਰਕੀਟਿੰਗ ਮਦਦ ਮਿਲੇਗੀ।
50 ਹਜਾਰ ਲੋਕਾਂ ਨੂੰ ਨੌਕਰੀਆਂ ਮਿਲਣ ਦੀ ਉਮੀਦ- ਬਿਆਨ ਅਨੁਸਾਰ ਇਸ ਨੀਤੀ ਰਾਹੀਂ 50,000 ਲੋਕਾਂ ਨੂੰ ਸਿੱਧੇ ਤੌਰ ‘ਤੇ ਨੌਕਰੀ ਦੇ ਮੌਕੇ ਮਿਲਣਗੇ, ਜਦੋਂਕਿ ਰਾਜ ਨੂੰ 1 ਲੱਖ ਲੋਕਾਂ ਲਈ ਅਸਿੱਧੇ ਤੌਰ ‘ਤੇ ਨੌਕਰੀਆਂ ਮਿਲਣ ਦੀ ਉਮੀਦ ਹੈ। ਇਕ ਰਿਪੋਰਟ ਦੇ ਅਨੁਸਾਰ, ਰਾਜ ਦਾ ਆਈਟੀ ਅਤੇ ਇਲੈਕਟ੍ਰੋਨਿਕਸ ਵਿਭਾਗ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ (Small Industries Development Bank of India) ਦੇ ਸਹਿਯੋਗ ਨਾਲ ਸਟਾਰਟਅਪ ਅਤੇ MSME ਦੀ ਸਹਾਇਤਾ ਲਈ ਹੋਰ ਯੋਜਨਾਵਾਂ 'ਤੇ ਕੰਮ ਕਰ ਰਿਹਾ ਹੈ।
ਇੱਥੇ ਕਰੋ ਅਪਲਾਈ- ਬਿਆਨ ਵਿੱਚ ਕਿਹਾ ਗਿਆ ਹੈ ਕਿ ਨੋਟੀਫਿਕੇਸ਼ਨ ਦੀ ਮਿਤੀ ਤੋਂ 5 ਸਾਲਾਂ ਲਈ ਸਟਾਰਟਅਪ ਪਾਲਿਸੀ (Startup Policy) ਯੋਗ ਹੋਵੇਗੀ। MSME ਦੁਆਰਾ ਇਨ੍ਹਾਂ ਜ਼ਿਲ੍ਹਾ ਉਦਯੋਗ ਕੇਂਦਰਾਂ ਵਿਖੇ ਆਨਲਾਈਨ ਅਰਜ਼ੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਬਾਅਦ, ਉਨ੍ਹਾਂ ਨੂੰ 72 ਘੰਟਿਆਂ ਵਿਚ ਸਹੂਲਤਾਂ ਮਿਲ ਸਕਦੀਆਂ ਹਨ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਐਮਐਸਐਮਈ ਸੈਕਟਰ ਨੂੰ ਉਤਸ਼ਾਹਤ ਕਰਨ ਲਈ ਕਈ ਤਰ੍ਹਾਂ ਦੀਆਂ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਕਾਰੋਬਾਰ ਵਧਾਉਣ ਦੀ ਹੱਲਾਸ਼ੇਰੀ ਦੇ ਨਾਲ ਨਾਲ ਕਰਜ਼ਾ ਵਿਆਜ 'ਤੇ ਸਬਸਿਡੀ ਸ਼ਾਮਲ ਹੈ।