ਤਵਾਂਗ ਅਰੁਣਾਚਲ ਪ੍ਰਦੇਸ਼ ਦਾ ਸਭ ਤੋਂ ਛੋਟਾ ਜ਼ਿਲ੍ਹਾ ਹੈ। ਇੱਥੇ ਤਵਾਂਗ ਮੱਠ, ਨੂਰਾਨਾਂਗ ਝਰਨੇ, ਤਖ਼ਤਸੰਗ ਗੋਮਪਾ, ਪੰਕਾਂਗ ਤੇਂਗ, ਤਸੋ ਝੀਲ ਅਤੇ ਜਸਵੰਤ ਗੜ੍ਹ ਸਮੇਤ ਦੇਖਣ ਲਈ ਬਹੁਤ ਸਾਰੀਆਂ ਥਾਵਾਂ ਹਨ। ਤਵਾਂਗ ਮੱਠ ਭਾਰਤ ਦਾ ਸਭ ਤੋਂ ਵੱਡਾ ਬੋਧੀ ਮੱਠ ਹੈ। ਤੁਸੀਂ ਮਾਰਚ ਤੋਂ ਜੂਨ ਜਾਂ ਸਤੰਬਰ-ਅਕਤੂਬਰ ਵਿੱਚ ਤਵਾਂਗ ਜਾ ਸਕਦੇ ਹੋ। ਇਸ ਸਮੇਂ ਤਵਾਂਗ ਦੀ ਖੂਬਸੂਰਤੀ ਆਪਣੇ ਸਿਖਰ 'ਤੇ ਹੈ।