ਕੋਰੋਨਾ ਦੇ ਦੌਰ ਵਿੱਚ ਜ਼ਿੰਦਗੀ ਮਾਸਕ, ਸੋਸ਼ਲ ਡਿਸਟੇਂਸਿੰਗ ਅਤੇ ਸੈਨੇਟਾਈਜ਼ਰ ਦੇ ਘੁੰਮਣ-ਖੇਰੀ ਵਿੱਚ ਉਲਝ ਕਹਿ ਰਹਿ ਗਈ। ਇਸ ਮਾਹੌਲ ਨੇ ਲੋਕਾਂ ਵਿੱਚ ਟੈਨਸ਼ਨ ਵਿੱਚ ਵਾਧਾ ਕੀਤਾ ਹੈ ਪਰ ਲੋਕਾਂ ਨੇ ਤਣਾਅ ਨੂੰ ਘੱਟ ਕਰਨ ਦੇ ਤਰੀਕੇ ਵਰਤੇ ਹਨ। ਇੰਜ ਹੀ ਮੈਲਬਾਰਨ ਵਿੱਚ ਰਹਿ ਰਹੇ ਇੱਕ ਪੰਜਾਬੀ ਨੌਜਵਾਨ ਜਸ਼ਨ ਸਿੰਘ ਨੇ ਆਪਣਾ ਤਣਾਅ ਘੱਟ ਕਰਨ ਲਈ ਡੌਗ ਪਾਲਨ ਦਾ ਫ਼ੈਸਲਾ ਕੀਤਾ।