ਕੋਰੋਨਾ ਮਹਾਮਾਰੀ ਖਿਲਾਫ਼ ਲੜੀ ਜਾ ਰਹੀ ਜੰਗ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਸਿੱਖਾਂ ਨੂੰ ਦਿੱਲੀ ਦੀ ਪੁਲਿਸ ਨੇ ਅਨੋਖੇ ਢੰਗ ਨਾਲ ਸਲਾਮ ਕੀਤਾ। DSGMC ਵੱਲੋਂ ਕੀਤੀ ਜਾ ਰਹੀ ਸੇਵਾ ਲਈ ਦਿੱਲੀ ਪੁਲਿਸ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਸਾਇਰਨ ਪਰਕਰਮਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਲੌਕਡਾਊਨ ਵਿੱਚ ਗਰੀਬਾਂ ਲਈ ਸਹਾਰਾ ਬਣੇ ਗੁਰਦਆਰਿਆਂ ਦੀ ਤਾਰੀਫ ਕੀਤੀ ਤੇ ਦਿੱਲੀ ਪੁਲਿਸ ਪੁਲਿਸ ਦੀ ਇਸ ਕੰਮ ਦੀ ਸਰਾਹਨਾ ਕੀਤੀ।
ਇਸ ਤੋਂ ਇਲਾਵਾ ਖੁਦ ਪੁਲਿਸ ਨੇ ਸੇਵਾਦਾਰ ਨਾਲ ਮਿਲ ਕੇ ਲੰਗਰ ਦੀ ਸੇਵਾ ਵਿੱਚ ਸਹਿਯੋਗ ਕੀਤਾ। ਕੋਰੋਨਾ ਦੇ ਚਲਦੇ ਪੂਰੀ ਦੁਨਿਆ ਚ ਹਾਹਾਕਾਰ ਮਚੀ ਹੋਈ ਹੈ। ਦੇਸ਼ ਵਿਚ ਲਾਕਡਾਊਨ ਹੋਏ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਦਿਹਾੜੀਦਾਰ ਅਤੇ ਮਜ਼ਦੂਰ ਰੋਜੀ ਰੋਟੀ ਤੋਂ ਵੀ ਵਾਂਝੇ ਹੋ ਚੁਕੇ ਹਨ।ਇਸ ਵਿਚਾਲੇ ਗੁਰੂ ਘਰਾਂ ਵਿਚ ਮਨੁੱਖਤਾ ਦੀ ਸੇਵਾ ਲਈ ਦਿਨ ਰਾਤ ਸੇਵੀ ਨਿਭਾਈ ਜਾ ਰਹੀ ਹੈ।