ਸਾਲ ਦੇ ਸਭ ਤੋਂ ਵੱਡੇ ਦਿਨ 21 ਜੂਨ 2020 ਨੂੰ ਸੂਰਜ ਗ੍ਰਹਿਣ ਲੱਗਣਾ ਸ਼ੁਰੂ ਹੋ ਗਿਆ ਹੈ। ਕਈ ਸਾਲਾਂ ਬਾਅਦ ਅੱਜ ਗ੍ਰਹਿਣ ਇਕ ਅੰਗੂਠੀ ਦੀ ਤਰ੍ਹਾਂ ਲੱਗ ਰਿਹਾ ਹੈ। ਸਾਲ ਦੇ ਪਹਿਲੇ ਸੂਰਜ ਗ੍ਰਹਿਣ ਦੀਆਂ ਤਸਵੀਰਾਂ ਦੁਬਈ, ਮੁੰਬਈ, ਗਾਂਧੀਨਗਰ, ਜੈਪੁਰ, ਕੁਰੂਕਸ਼ੇਤਰ ਤੋਂ ਵੀ ਸਾਹਮਣੇ ਆ ਰਹੀਆਂ ਹਨ। ਅੱਜ ਸੂਰਜ ਗ੍ਰਹਿਣ ਸਵੇਰੇ 09.15 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਦੁਪਹਿਰ 03.04 ਵਜੇ ਖ਼ਤਮ ਹੋਵੇਗਾ। ਸੂਰਜ ਗ੍ਰਹਿਣ ਦੀਆਂ ਤਾਜ਼ਾ ਤਸਵੀਰਾਂ ਵਿਚ ਸੂਰਜ ਕੁਝ ਥਾਵਾਂ ਤੇ ਲਾਲ, ਹਰੇ ਅਤੇ ਚਿੱਟੇ ਰੰਗ ਵਿਚ ਦਿਖਾਈ ਦਿੱਤਾ। ਸੂਰਜ ਗ੍ਰਹਿਣ ਦੇ ਸਮੇਂ ਦੁਬਈ ਵਿੱਚ ਇੱਕ ਹਨੇਰਾ ਪਰਛਾਵਾਂ ਛਾ ਗਿਆ ਹੈ। ਰਿੰਗ ਆਫ ਫਾਇਰ ਦਾ ਦੁਰਲੱਭ ਦ੍ਰਿਸ਼ ਦੁਬਈ ਵਿੱਚ ਪਹਿਲੀ ਵਾਰ 11.10 ਵਜੇ ਦਿਖਾਈ ਦਿੱਤਾ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਸੂਰਜ ਗ੍ਰਹਿਣ ਦੌਰਾਨ ਹਨ੍ਹੇਰਾ ਛਾ ਗਿਆ। ਇਸ ਮੌਕੇ ਸੂਰਜ ਹਰੇ ਅਤੇ ਪੀਲੇ ਰੰਗ ਵਿਚ ਨਜ਼ਰ ਆਇਆ। ਹਰਿਆਣਾ ਦੇ ਕੁਰੂਕਸ਼ੇਤਰ ਵਿਚ ਸੂਰਜ ਗ੍ਰਹਿਣ ਦਾ ਇਸ ਤਰ੍ਹਾਂ ਨਜ਼ਾਰਾ ਦਿਖਾਈ ਦਿੱਤਾ। ਕੁਰੂਕਸ਼ੇਤਰ ਵਿਚ ਗ੍ਰਹਿਣ ਦੌਰਾਨ ਅਸਮਾਨ ਵਿਚ ਹਨ੍ਹੇਰੇ ਦੇ ਵਿਚਕਾਰ ਇਸ ਤਰ੍ਹਾਂ ਸੂਰਜ ਨਜ਼ਰ ਆਇਆ। ਇਸ ਦੌਰਾਨ ਸੂਰਜ ਦੀ ਕਿਰਨਾਂ ਕਿਸੇ ਚਮਕੀਲੇ ਤਾਰੇ ਜਿਹੀ ਦਿਖਾਈ ਦਿੱਤੀਆਂ। ਜੰਮੂ ਕਸ਼ਮੀਰ ਵਿਚ ਗ੍ਰਹਿਣ ਦੌਰਾਨ ਸੂਰਜ ਲਾਲ ਰੰਗ ਵਿਚ ਨਜ਼ਰ ਆਇਆ। ਅਜਿਹਾ ਸੂਰਜ ਗ੍ਰਹਿਣ 25 ਸਾਲ ਬਾਅਦ ਲੱਗ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 1995 ਵਿਚ ਇਸ ਤਰ੍ਹਾਂ ਦਾ ਗ੍ਰਹਿਣ ਦੇਖਿਆ ਗਿਆ ਸੀ। ਪੰਜਾਬ ਵਿਚ ਸੂਰਜ ਗ੍ਰਹਿਣ ਦੌਰਾਨ ਦਿਨ ਵਿਚ ਹਨ੍ਹੇਰਾ ਛਾ ਗਿਆ। ਇਸ ਦੌਰਾਨ ਸੂਰਜ ਬੱਦਲਾਂ ਵਿਚਕਾਰ ਚੰਦਰਮਾ ਵਾਂਗ ਨਜ਼ਰ ਆਇਆ। ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਵਿਚ ਸੂਰਜ ਗ੍ਰਹਿਣ ਦੀਆਂ ਤਸਵੀਰਾਂ ਸਾਹਮਣੇ ਆਈਆਂ। ਇਸ ਮੌਕੇ ਵਿਗਿਆਨੀਆਂ ਨੇ ਲੋਕਾਂ ਨੂੰ ਗ੍ਰਹਿਣ ਖੁੱਲੀ ਅੱਖਾਂ ਨਾਲ ਨਾ ਵੇਖਣ ਦੀ ਸਲਾਹ ਦਿੱਤੀ, ਕਿਉਂਕਿ ਇਸ ਨਾਲ ਰੇਟੀਨਾ ਉਤੇ ਅਸਰ ਪੈਂਦਾ ਹੈ, ਜਿਸ ਨਾਲ ਅੱਖਾਂ ਦੀ ਰੌਸ਼ਨੀ ਜਾ ਸਕਦੀ ਹੈ।