ਘਰੋਂ ਬਾਹਰ ਨਿਕਲ ਕੇ ਧੁੱਪ 'ਚ ਸੜਕ ਤੇ ਤੁਰਦਿਆਂ ਹਰ ਕੋਈ ਇਹ ਸੋਚਦਾ ਹੈ ਕਿ ਕਾਸ਼ ਕੋਈ ਅਜਿਹਾ ਪ੍ਰੋਡਕਟ ਹੋਵੇ ਜਿਸ ਦੀ ਮਦਦ ਨਾਲ ਤੁਸੀਂ ਗਰਮੀ ਵਿੱਚ ਆਰਾਮ ਨਾਲ ਤੁਰ ਫਿਰ ਸਕੋ। ਅਜਿਹਾ ਹੀ ਇੱਕ ਨਵਾਂ ਪ੍ਰੋਡਕਟ ਮਾਰਕੀਟ ਵਿੱਚ ਆਇਆ ਹੈ। ਇਸ ਪ੍ਰੋਡਕਟ ਦਾ ਨਾਂ Sony Reon Pocket 2 ਹੈ। ਇਸ ਨੂੰ T-Shirt ACਵੀ ਕਿਹਾ ਜਾਂਦਾ ਹੈ। ਤੁਸੀਂ ਇਸ ਨੂੰ ਆਪਣੀ T-Shirt ਵਿੱਚ ਫਿੱਟ ਕਰ ਕੇ ਆਰਾਮ ਨਾਲ ਘੁੰਮ ਫਿਰ ਕਸਦੇ ਹੋ। ਇਹ ਛੋਟੂ AC ਗਰਮ ਅਤੇ ਠੰਡੀ ਦੋਵੇਂ ਤਰ੍ਹਾਂ ਦੀ ਹਵਾ ਦਿੰਦਾ ਹੈ। (Photo Credit Sony)
ਦੱਸ ਦਈਏ ਕਿ ਇਹ ਪ੍ਰੋਡਕਟ ਚਾਰਗਿੰਗ ਦੇ ਨਾਲ ਚਲਦਾ ਹੈ ਅਤੇ ਤੁਸੀਂ ਇਸ ਨੂੰ USB ਦੀ ਮਦਦ ਨਾਲ ਚਾਰਜ ਕਰ ਕੇ ਇਸ ਦੀ ਵਰਤੋਂ ਕਰ ਸਕਦੇ ਹੋ। ਇਸ ਵਿੱਚ 4 ਤਾਪਮਾਨ ਦੇ ਪੱਧਰ ਹਨ। ਤੁਸੀਂ ਤਾਪਮਾਨ ਨੂੰ ਅਨੁਕੂਲ ਕਰ ਸਕਦੇ ਹੋ ਅਤੇ ਇਸਨੂੰ ਆਪਣੀ ਲੋੜ ਅਨੁਸਾਰ ਵਰਤ ਸਕਦੇ ਹੋ। ਇਸਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਇੱਕ ਐਪ ਵੀ ਦਿੱਤਾ ਗਿਆ ਹੈ। ਤੁਸੀਂ ਇਸ ਐਪ ਨੂੰ ਮੋਬਾਈਲ 'ਚ ਇੰਸਟਾਲ ਕਰ ਕੇ AC ਨੂੰ ਕੰਟਰੋਲ ਕਰ ਸਕਦੇ ਹੋ। (ਫੋਟੋ ਕ੍ਰੈਡਿਟ ਸੋਨੀ)