ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਸਥਿਤ ਟਿਊਲਿਪ ਗਾਰਡਨ, ਏਸ਼ੀਆ ਵਿੱਚ ਸਭ ਤੋਂ ਵੱਡਾ ਗਾਰਡਨ ਹੈ। ਸ਼੍ਰੀਨਗਰ ਦੀ ਡੱਲ ਝੀਲ ਦੇ ਕੰਢੇ ਜਬਰਵਨ ਪਹਾੜੀਆਂ ਦੇ ਵਿਚਕਾਰ ਇੱਕ ਵਿਸ਼ਾਲ ਖੇਤਰ ਵਿੱਚ ਟਿਊਲਿਪ ਗਾਰਡਨ ਫੈਲਿਆ ਹੋਇਆ ਹੈ। ਸਾਲ 2007 ਵਿੱਚ ਟਿਊਲਿਪ ਗਾਰਡਨ ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ। ਇਸ ਸਾਲ ਇੱਥੇ 15 ਲੱਖ ਤੋਂ ਵੱਧ ਟਿਊਲਿਪ ਲਗਾਏ ਗਏ ਹਨ। ਕੋਰੋਨਾ ਦਾ ਡਰ ਘੱਟ ਹੋਣ ਤੋਂ ਬਾਅਦ ਪ੍ਰਸ਼ਾਸਨ ਇਸ ਵਾਰ ਉਮੀਦ ਕਰ ਰਿਹਾ ਹੈ ਕਿ ਟਿਊਲਿਪ ਗਾਰਡਨ ਦੇਖਣ ਲਈ ਲੱਖਾਂ ਸੈਲਾਨੀ ਪਹੁੰਚਣਗੇ। ਸਾਲ 2021 'ਚ ਕੋਰੋਨਾ ਪਾਬੰਦੀਆਂ ਦੇ ਬਾਵਜੂਦ ਲੱਖਾਂ ਸੈਲਾਨੀ ਟਿਊਲਿਪ ਗਾਰਡਨ ਦੇਖਣ ਪਹੁੰਚੇ ਸਨ। ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਇਸ ਸਾਲ ਟਿਊਲਿਪ ਫੈਸਟੀਵਲ ਮਨਾਏ ਜਾਣ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।