

ਸਰਕਾਰੀ ਬੈਂਕ ਐਸਬੀਆਈ (State Bank of India) ਆਪਣੇ ਗਾਹਕਾਂ ਲਈ ਇੱਕ ਵੱਡਾ ਆੱਫਰ ਲੈ ਕੇ ਆਇਆ ਹੈ। ਬੈਂਕ ਆਪਣੇ ਗਾਹਕਾਂ ਨੂੰ ਮੁਫ਼ਤ ਵਿੱਚ 5 ਲੀਟਰ ਪੈਟਰੋਲ ਭਰਵਾਉਣ ਦਾ ਮੌਕਾ ਦੇ ਰਿਹਾ ਹੈ। ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅਗਰ ਗਾਹਕ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਕਿਸੇ ਵੀ ਪੰਪ ਉਤੇ ਪੈਟਰੋਲ ਲੈਣ ਤੋਂ ਬਾਅਦ BHIM ਐਪ ਨਾਲ ਭੁਗਤਾਨ ਕਰਦੇ ਹਨ ਤਾਂ ਉਨ੍ਹਾਂ ਨੂੰ 5 ਲੀਟਰ ਪੈਟਰੋਲ ਮੁਫ਼ਤ ਵਿੱਚ ਮਿਲ ਸਕਦਾ ਹੈ। ਜਾਣੋ ਕਿਵੇਂ ਤੇ ਕਦੋਂ ਤੱਕ ਤੁਸੀਂ ਇਸ ਆੱਫਰ ਦਾ ਲਾਭ ਚੁੱਕ ਸਕਦੇ ਹੋ।


ਦੱਸ ਦਈਏ ਕਿ ਇਸ ਆੱਫਰ ਦਾ ਲਾਭ ਚੁੱਕਣ ਲਈ ਤੁਹਾਨੂੰ ਘੱਟ ਤੋਂ ਘੱਟ 100 ਰੁਪਏ ਦਾ ਪੈਟਰੋਲ ਭਰਵਾਉਣਾ ਹੋਵੇਗਾ। BHIM ਐਪ ਰਾਹੀਂ ਕੀਤੇ ਗਏ ਭੁਗਤਾਨ ਦਾ ਨੰਬਰ ਵਿੱਚ ਲਿਖ ਕੇ ਫ਼ੋਨ ਨੰਬਰ 9222222084 ਉੱਤੇ ਐਸਐਮਐਸ ਭੇਜਣਾ ਹੋਵੇਗਾ। ਤੁਹਾਨੂੰ ਐਸਐਮਐਸ ਦਾ ਨਾੱਰਮਲ ਚਾਰਜਿਸ ਦੇਣਾ ਹੋਵੇਗਾ।


ਇਸ ਤੋਂ ਬਾਅਦ ਅਗਰ ਤੁਹਾਡੀ ਵਾਰੀ ਆਈ ਤਾਂ ਤੁਹਾਨੂੰ 5 ਲੀਟਰ ਮੁਫ਼ਤ ਪੈਟਰੋਲ ਮਿਲ ਸਕਦਾ ਹੈ। ਇਸਦੀ ਜਾਣਕਾਰੀ ਤੁਹਾਨੂੰ ਫ਼ੋਨ ਰਾਹੀਂ ਮਿਲਦੀ ਰਹੇਗੀ। ਆੱਫਰ ਬਾਰੇ ਜ਼ਿਆਦਾ ਜਾਣਕਾਰੀ ਤੁਹਾਨੂੰ ਐਸਬੀਆਈ ਦੇ ਵੈੱਬਸਾਈਟ ਉੱਤੇ ਮਿਲ ਜਾਵੇਗੀ।


ਕਸਟਮਰ ਕੇਅਰ ਨਾਲ ਸੰਪਰਕ ਲਈ ਤੁਸੀਂ ਟ੍ਰੋਲ ਫ੍ਰੀ ਨੰਬਰ 1800 22 8888 ਉੱਤੇ ਡਾਇਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ help@xtrarewards.com 'ਤੇ ਮੇਲ ਭੇਜ ਕੇ ਮਦਦ ਲੈ ਸਕਦੇ ਹੋ।


ਐਸਬੀਆਈ ਵੱਲੋਂ ਪੇਸ਼ ਇਹ ਆੱਫਰ 15 ਦਸੰਬਰ ਨੂੰ ਰਾਤ 12 ਵਜੇ ਬੰਦ ਹੋ ਜਾਵੇਗਾ। ਇੱਕ ਮੋਬਾਇਲ ਨੰਬਰ ਜ਼ਿਆਦਾਤਰ 2 ਵਾਰ ਇਸ ਆੱਫਰ ਦਾ ਲਾਭ ਲੈ ਸਕਦਾ ਹੈ।