ਵਟਸਐਪ 'ਤੇ ਲਗਾਤਾਰ ਨਵੇਂ ਅਪਡੇਟਸ ਆ ਰਹੇ ਹਨ, ਜਿਸ ਨਾਲ ਕੁਝ ਫੀਚਰਸ ਡਿਵੈਲਪਮੈਂਟ ਪੜਾਅ 'ਤੇ ਹਨ, ਅਤੇ ਕੁਝ ਨੂੰ ਰੋਲਆਊਟ ਕਰ ਦਿੱਤਾ ਗਿਆ ਹੈ। ਹਾਲ ਹੀ 'ਚ ਇਕ ਰਿਪੋਰਟ ਆਈ ਸੀ ਕਿ ਵਟਸਐਪ ਇਕ ਅਜਿਹੇ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਨਾਲ ਚੈਟ ਦੇ ਅੰਦਰ ਸਟੇਟਸ ਦੇਖਿਆ ਜਾ ਸਕੇਗਾ। ਮੇਟਾ ਦੀ ਇੰਸਟੈਂਟ ਮੈਸੇਜਿੰਗ ਐਪ Whatsapp ਨੇ ਸਟੇਟਸ ਨੂੰ ਲੈ ਕੇ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ। ਹੁਣ Whatsapp ਚੈਟ ਰਾਹੀਂ ਵੀ ਸਟੇਟਸ ਦੇਖਿਆ ਜਾ ਸਕਦਾ ਹੈ। ਇਹ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਤਰ੍ਹਾਂ ਕੰਮ ਕਰੇਗਾ।