Youtube ਤੇ ਢੇਰ ਸਾਰੇ ਵੀਡੀਓਜ਼ ਅਸੀਂ ਰੋਜ਼ ਵੇਖਦੇ ਹਾਂ ਤੇ ਕਈ ਵਾਰ ਓਹਨਾ ਨੂੰ ਡਾਊਨਲੋਡ ਕਰ ਕੇ ਆਫਲਾਈਨ ਵੇਖਣ ਦਾ ਮਨ ਕਰਦਾ ਹੈ. ਆਓ ਤੁਹਾਨੂੰ ਦੱਸੀਏ ਝੱਟ ਇਹ ਵੀਡੀਓਜ਼ ਡਾਊਨਲੋਡ ਕਰਨ ਦਾ ਆਸਾਨ ਤਰੀਕਾ..... Youtube ਤੇ ਚੱਲ ਰਹੇ ਵੀਡੀਓਜ਼ ਨੂੰ ਆਪਣੇ ਸਿਸਟਮ ਤੇ ਡਾਊਨਲੋਡ ਕਰਨਾ ਬੜਾ ਆਸਾਨ ਹੈ. ਇਸ ਲਈ ਆਪਣੇ ਮੌਜੂਦਾ Youtube URL 'ਚ ਛੋਟਾ ਜਿਹਾ ਬਦਲਾਅ ਕਰ ਕੇ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹਾਂ. ਵੀਡੀਓ ਡਾਊਨਲੋਡ ਕਰਨ ਲਈ ਤੁਸੀਂ ਕਿਸੇ ਵੀ ਵੀਡੀਓ ਦੇ URL ਵਿੱਚ ਜਾ ਕੇ 'www.' ਤੋਂ ਬਾਅਦ 'ss' ਲਿਖੋ. 'ss' ਐੱਡ ਕਰਨ ਤੋਂ ਬਾਅਦ Enter ਕਰ ਕੇ ਨਵੀਂ ਸਕਰੀਨ ਕੁਜ ਇਸ ਤਰਾਹ ਨਜ਼ਰ ਆਵੇਗੀ. ਨਵੀਂ ਸਕਰੀਨ ਵਿੱਚ ਯੂਜ਼ਰ ਨੂੰ ਅਲੱਗ ਅਲੱਗ ਰੈਜ਼ੋਲੂਸ਼ਨ ਵਿੱਚ ਵੀਡੀਓ ਡਾਊਨਲੋਡ ਕਰਨ ਦੇ ਆਪਸ਼ਨ ਨਜ਼ਰ ਆਉਣਗੇ. ਜਿਸ ਵਿੱਚ ਯੂਜ਼ਰ ਆਪਣੀ ਸੁਵਿਧਾ ਮੁਤਾਬਿਕ ਵੀਡੀਓ ਰੈਜ਼ੋਲੂਸ਼ਨ ਚੁਣ ਸਕਦੇ ਹਨ. ਇੱਕ ਵਾਰ ਰੈਜ਼ੋਲੂਸ਼ਨ ਸੈੱਟ ਕਰਨ ਤੋਂ ਬਾਅਦ ਯੂਜ਼ਰ ਨੂੰ 'ਡਾਊਨਲੋਡ' ਆਪਸ਼ਨ ਤੇ ਕਲਿੱਕ ਕਰਨ ਦੇ ਆਪਸ਼ਨ ਤੇ ਕਲਿੱਕ ਕਰਨਾ ਹੋਵੇਗਾ. ਡਾਊਨਲੋਡ ਆਪਸ਼ਨ ਵਿੱਚ ਕਲਿੱਕ ਕਰਨ ਤੋਂ ਬਾਅਦ ਵੀਡੀਓ ਫਾਈਲ ਤੁਹਾਡੇ ਸਿਸਟਮ ਤੇ ਸੇਵ ਹੋ ਜਾਵੇਗੀ.