ਹਰਿਆਣਾ ਦੇ ਫਤਿਹਾਬਾਦ ਜ਼ਿਲੇ ਦੇ ਟੋਹਾਣਾ 'ਚ ਇਕ ਘਰ ਦੀ ਰਸੋਈ 'ਚ ਗੈਸ ਚੁੱਲ੍ਹੇ ਦੇ ਹੇਠਾਂ ਸੱਪ ਲੁਕਿਆ ਹੋਇਆ ਸੀ। ਘਰ ਦੀ ਔਰਤ ਜਦੋਂ ਖਾਣਾ ਬਣਾਉਣ ਲੱਗੀ ਤਾਂ ਸੱਪ ਨੂੰ ਦੇਖ ਕੇ ਘਬਰਾ ਗਈ। ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਜੰਗਲੀ ਜੀਵ ਸੁਰੱਖਿਆ ਟੀਮ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਟੀਮ ਨੇ ਸਖਤ ਮੁਸ਼ੱਕਤ ਤੋਂ ਬਾਅਦ ਸੱਪ ਨੂੰ ਬਾਹਰ ਕੱਢਿਆ ਅਤੇ ਸ਼ਹਿਰ ਤੋਂ ਦੂਰ ਸੁਰੱਖਿਅਤ ਸਥਾਨ 'ਤੇ ਛੱਡ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਨੇ ਸੁੱਖ ਦਾ ਸਾਹ ਲਿਆ।
ਸੱਪ ਨੂੰ ਬਚਾਉਣ ਲਈ ਆਈ ਜੰਗਲੀ ਜੀਵ ਸੁਰੱਖਿਆ ਟੀਮ ਦੇ ਮੈਂਬਰ ਨਵਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਘਰ ਵਿੱਚ ਸੱਪ ਵੜਿਆ ਹੈ। ਜਦੋਂ ਉਸ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਸੱਪ ਰਸੋਈ ’ਚ ਗੈਸ ਚੁੱਲ੍ਹੇ ਹੇਠਾਂ ਲੁਕਿਆ ਹੋਇਆ ਸੀ। ਰਸੋਈ 'ਚ ਜਗ੍ਹਾ ਘੱਟ ਹੋਣ ਕਾਰਨ ਸੱਪ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬਚਾਇਆ ਗਿਆ ਅਤੇ ਸ਼ਹਿਰ ਤੋਂ ਦੂਰ ਸੁਰੱਖਿਅਤ ਜਗ੍ਹਾ 'ਤੇ ਛੱਡ ਦਿੱਤਾ ਗਿਆ।