Home » photogallery » national » ACUTE ENCEPHALITIS SYNDROME PRECAUTION AND TREATMENT AB

ਕੀ ਹੈ ਬਿਹਾਰ 'ਚ ਕਹਿਰ ਬਣ ਚੁੱਕਿਆ ਚਮਕੀ ਬੁਖ਼ਾਰ ਅਤੇ ਕੀ ਹਨ ਇਸ ਦੇ ਕਾਰਨ?

ਚਮਕੀ ਬੁਖਾਰ (ਐਕਿਊਟ ਇੰਸੇਫਲਾਈਟਿਸ ਸਿਨਡਰੋਮ) ਜੋ ਬਿਹਾਰ ਵਿੱਚ ਹੁਣ ਤੱਕ ਸੈਕੜੇ ਦੀ ਗਿਣਤੀ ਵਿੱਚ ਬੱਚਿਆਂ ਦੀ ਜਾਨ ਲੈ ਚੁੱਕਿਆ ਹੈ. ਇਹ ਬੁਖਾਰ ਆਉਣ ਨਾਲ ਬੱਚਿਆ ਨੂੰ ਝਟਕੇ ਆਉਣ ਲਗਦੇ ਹਨ .1955 ਵਿੱਚ ਚਮਕੀ ਬੁਖ਼ਾਰ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ. ਇਹ ਮਾਮਲਾ ਤਾਮਿਲਨਾਡੂ ਦਾ ਸੀ. ਹੁਣ ਬਿਹਾਰ ਸਮੇਤ ਦੇਸ਼ ਦੇ 18 ਹੋਰ ਰਾਜਾਂ ਝਾਰਖੰਡ,ਉੱਤਰ ਪ੍ਰਦੇਸ਼,ਪੰਜਾਬ, ਹਰਿਆਣਾ,ਉੱਤਰਾਖੰਡ,ਪੱਛਮੀ ਬੰਗਾਲ, ਅਸਾਮ, ਮੇਘਾਲਿਆ,ਤ੍ਰਿਪੁਰਾ,ਨਾਗਾਲੈਂਡ,ਅਰੁਣਾਚਲ ਪ੍ਰਦੇਸ,ਮਹਾਂਰਾਸ਼ਟਰ, ਗੋਆ , ਕਰਨਾਟਕਾ, ਆਂਧਰਾ ਪ੍ਰਦੇਸ, ਤਾਮਿਨਾਡੂ,ਤੇ ਕੇਰਲ ਵਿੱਚ ਹਰ ਸਾਲ ਅਜਿਹੇ ਮਾਮਲੇ ਸਾਹਮਣੇ ਆਉਦੇਂ ਹਨ. ਇਸ ਬਿਮਾਰੀ ਦਾ ਸਭ ਤੋਂ ਜ਼ਿਆਦਾ ਅਸਰ ਘੱਟ ਉਮਰ ਦੇ ਬੱਚਿਆਂ 'ਤੇ ਹੁੰਦਾ ਹੈ. ਐਕਿਊਟ ਇੰਸੇਫਲਾਈਟਿਸ ਸਿਨਡਰੋਮ ਸਰੀਰ ਦੇ ਨਰਵਸ ਸਿਸਟਮ 'ਤੇ ਸਿੱਧਾ ਅਸਰ ਕਰਦਾ ਹੈ. ਜਾਣੋ ਇਸਦੇ ਕਾਰਨ...

  • |