Home » photogallery » national » ANTI SIKH RIOTS CONGRESS LEADER SAJJAN KUMAR CONVICTED

'84 ਕਤਲੇਆਮ: 34 ਸਾਲ, 10 ਕਮਿਸ਼ਨ ਤੇ 2 SIT, 650 ਕੇਸ ਵਿਚੋਂ 268 ਦੀਆਂ ਫਾਈਲਾਂ ਗੁੰਮ

ਭਾਵੇਂ ਸੱਜਣ ਕੁਮਾਰ ਨੂੰ ਕਤਲੇਆਮ ਦੇ 34 ਸਾਲ ਬਾਅਦ ਸਜ਼ਾ ਸੁਣਾ ਦਿੱਤੀ ਗਈ ਹੈ ਪਰ 186 ਮਾਮਲਿਆਂ ਦੇ ਮੁਲਜ਼ਮਾਂ ਜਾਂ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਬਿਨਾਂ ਕਿਸੇ ਅਦਾਲਤੀ ਸੁਣਵਾਈ ਦੇ ਐਚਕੇਐਲ ਭਗਤ ਇਸ ਦੁਨੀਆਂ ਤੋਂ ਚਲੇ ਗਏ। ਕਈ ਚਸ਼ਮਦੀਦ ਤੇ ਪੀੜਤ ਪਰਿਵਾਰਾਂ ਦੇ ਮੈਂਬਰ ਵੀ ਇਸ ਦੁਨੀਆਂ ਵਿਚ ਨਹੀਂ ਰਹੇ। ਇੰਨੀ ਵੱਡੀ ਗਿਣਤੀ ਵਿਚ ਬਣੇ ਕਮਿਸ਼ਨ ਵੀ ਇੰਨਾ ਨਹੀਂ ਕਰ ਸਕੇ ਕਿ ਕਿਸੇ ਮੁਲਜ਼ਮ ਨੂੰ ਕੁਝ ਦਿਨ ਸਲਾਖ਼ਾਂ ਪਿੱਛੇ ਰੱਖ ਸਕੇ। 2014 ਵਿਚ ਮੋਦੀ ਸਰਕਾਰ ਨੇ ਪੀਪੀ ਮਾਥੁਰ ਦੀ ਅਗਵਾਈ ਵਿਚ ਜਾਂਚ ਨੂੰ ਅੱਗੇ ਵਧਾਇਆ ਸੀ। ਮਾਥੁਰ ਦੇ ਕਹਿਣ ਉਤੇ 2015 ਵਿਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਜਿਸ ਨੇ ਹੁਣ ਤੱਕ ਇਨ੍ਹਾਂ ਮਾਮਲਿਆਂ ਵਿਚ ਚੱਲ ਰਹੇ 650 ਮਾਮਲਿਆਂ ਵਿਚੋਂ 241 ਕੇਸਾਂ ਨੂੰ ਹੀ ਬੰਦ ਕੀਤਾ ਹੈ। ਹੁਣ ਤੱਕ ਵਿਸ਼ੇਸ਼ ਜਾਂਚ ਟੀਮ ਸਿਰਫ਼ 12 ਕੇਸਾਂ ਵਿਚ ਹੀ ਚਾਰਜਸ਼ੀਟ ਦਾਖਲ ਕਰ ਸਕੀ ਹੈ।