NCR ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਸਾਹਿਬਾਬਾਦ ਇਲਾਕੇ 'ਚ ਇਕ ਪਰਿਵਾਰ ਨੇ ਆਪਣੀ ਬੇਟੀ ਦੀ ਉਹ ਇੱਛਾ ਪੂਰੀ ਕਰ ਦਿੱਤੀ, ਜੋ ਉਹ ਬਚਪਨ ਤੋਂ ਚਾਹੁੰਦੀ ਸੀ। ਪਰਿਵਾਰ ਨੇ ਵਿਆਹ ਤੋਂ ਇੱਕ ਦਿਨ ਪਹਿਲਾਂ ਧੀ ਨੂੰ ਘੋੜੀ ਚੜ੍ਹਾਇਆ। ਇੰਨਾ ਹੀ ਨਹੀਂ ਪੂਰੇ ਪਰਿਵਾਰ ਨੇ ਬੈਂਡ ਵਾਜੇ ਨਾਲ ਡਾਂਸ ਕੀਤਾ। ਸ਼ਹਿਰ ਵਿੱਚ ਇਹ ਪਹਿਲਾ ਮਾਮਲਾ ਸੀ ਜਦੋਂ ਲਾੜੀ ਨੇ ਲਾੜੇ ਤੋਂ ਪਹਿਲਾਂ ਘੋੜ ਚੜ੍ਹਾਈ ਦੀ ਰਸਮ ਪੂਰੀ ਕੀਤੀ। ਘੋੜੀ 'ਤੇ ਸਵਾਰ ਲਾੜੀ ਦਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਦੂਜੇ ਪਾਸੇ ਖੁਸ਼ੀ ਨੇ ਦੱਸਿਆ ਕਿ 10 ਸਾਲ ਪਹਿਲਾਂ ਜਦੋਂ ਉਸ ਨੇ ਆਪਣੀ ਹੋਣ ਵਾਲੀ ਮਾਮੀ ਦੀ ਘੋੜ ਸਵਾਰੀ ਦੇਖੀ ਤਾਂ ਉਸ ਦੀ ਵੀ ਇਹ ਇੱਛਾ ਜਾਗੀ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਇਹ ਗੱਲ ਪਰਿਵਾਰ ਵਾਲਿਆਂ ਨੂੰ ਦੱਸੀ ਤਾਂ ਉਹ ਤੁਰੰਤ ਤਿਆਰ ਹੋ ਗਏ। ਖੁਸ਼ੀ ਨੇ ਕਿਹਾ ਕਿ ਉਸ ਨੇ ਇਹ ਮਿੱਥ ਵੀ ਤੋੜ ਦਿੱਤੀ ਕਿ ਸਿਰਫ਼ ਲੜਕੇ ਹੀ ਸਵਾਰੀ ਕਰਦੇ ਹਨ। ਖੁਸ਼ੀ ਮੇਰਠ ਤੋਂ ਬੀ.ਟੈਕ ਕਰ ਰਹੀ ਹੈ।