Home » photogallery » national » BIHAR SURAJ OF JAMUI LOST RIGHT ARM AND LEG AT AGE OF 2 GOES TO SCHOOL EVERY DAY ON ONE LEG

ਬੁਲੰਦ ਹੌਂਸਲੇ! ਅਧਿਆਪਕ ਬਣਨਾ ਚਾਹੁੰਦੈ ਸੂਰਜ, ਇੱਕ ਪੈਰ ਨਾਲ ਰੋਜ਼ ਜਾਂਦਾ ਹੈ ਸਕੂਲ

ਜਮੂਈ- ਬਹੁਤ ਘੱਟ ਲੋਕਾਂ ਵਿੱਚ ਸਰੀਰਕ ਅਪੰਗਤਾ ਨੂੰ ਪਿੱਛੇ ਛੱਡ ਕੇ ਕੁਝ ਕਰਨ ਦੀ ਹਿੰਮਤ ਹੁੰਦੀ ਹੈ। ਅਜਿਹੇ ਹੀ ਇੱਕ ਗਰੀਬ ਪਰਿਵਾਰ ਦਾ 17 ਸਾਲਾ ਲੜਕਾ ਸੂਰਜ ਹੈ। ਸੂਰਜ ਆਪਣੀ ਜ਼ਿੰਦਗੀ ਵਿਚ ਰੋਸ਼ਨੀ ਲਿਆਉਣ ਲਈ ਪੜ੍ਹਨ ਦੀ ਜ਼ਿੱਦ ਉਤੇ ਅੜਿਆ ਹੋਇਆ ਹੈ। ਬਚਪਨ ਵਿੱਚ ਇੱਕ ਲੱਤ ਅਤੇ ਇੱਕ ਬਾਂਹ ਗੁਆਉਣ ਵਾਲਾ ਇਹ ਵਿਦਿਆਰਥੀ; ਅਧਿਆਪਕ ਬਣਨਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਇਕ ਪੈਰ ਨਾਲ ਸਕੂਲ ਜਾਂਦਾ ਹੈ ਅਤੇ ਖੱਬੇ ਹੱਥ ਨਾਲ ਕਲਮ ਫੜ ਕੇ ਪੜ੍ਹਦਾ ਹੈ। ਜਮੂਈ ਦੇ ਸਿਕੰਦਰਾ ਇਲਾਕੇ ਦੇ ਗੌਹਰ ਨਗਰ ਪਿੰਡ ਦਾ ਸੂਰਜ ਪੜ੍ਹਨ-ਲਿਖਣ ਦਾ ਹੋਨਹਾਰ ਅਤੇ ਜੋਸ਼ੀਲਾ ਵਿਦਿਆਰਥੀ ਹੈ। ਇਕ ਲੱਤ ਅਤੇ ਇਕ ਹੱਥ ਨਾਲ ਉਹ ਆਪਣੀ ਜ਼ਿੰਦਗੀ ਨੂੰ ਸੰਵਾਰਨ ਵਿਚ ਰੁੱਝਿਆ ਹੋਇਆ ਹੈ। (ਫੋਟੋ: ਕੇਸੀ ਕੁੰਦਨ)

  • |