ਬਿਹਾਰ ਦੇ ਇਕ ਕਿਸਾਨ ਨੇ ਕਮਾਲ ਕਰ ਦਿੱਤਾ। ਕਿਸਾਨ ਵਿਚ ਕੁਝ ਨਵਾਂ ਕਰਨ ਦਾ ਜਜ਼ਬਾ ਹੈ। ਉਹ ਹਮੇਸ਼ਾ ਯੂਟਿਊਬ ਦੇਖਦਾ ਸੀ, ਉਥੋਂ ਕਾਲੇ ਆਲੂ ਬਾਰੇ ਜਾਣਕਾਰੀ ਮਿਲੀ। ਇਸ ਤੋਂ ਬਾਅਦ ਕਿਸਾਨ ਆਸ਼ੀਸ਼ ਨੇ ਅਮਰੀਕਾ ਤੋਂ ਕਾਲੇ ਆਲੂ ਦੇ ਬੀਜ ਮੰਗਵਾਏ। ਬਿਹਾਰ ਦੇ ਗਯਾ ਵਿਚ ਰਹਿਣ ਵਾਲੇ ਕਿਸਾਨ ਆਸ਼ੀਸ਼ ਸਿੰਘ ਨੇ ਇਹ ਪਹਿਲ ਕੀਤੀ ਸੀ। ਉਸ ਨੇ ਅਮਰੀਕਾ ਤੋਂ ਕਾਲੇ ਆਲੂ ਦਾ ਬੀਜ ਮੰਗਵਾਇਆ ਅਤੇ 14 ਕਿਲੋ ਬੀਜ ਨਾਲ ਖੇਤੀ ਸ਼ੁਰੂ ਕੀਤੀ। ਕਿਸਾਨ ਆਸ਼ੀਸ਼ ਨੇ ਟਿਕਾਰੀ ਬਲਾਕ ਦੇ ਪਿੰਡ ਗੁਲਰੀਆਚੱਕ ਵਿਚ ਕਾਲੇ ਆਲੂ ਲਗਾਏ। ਆਸ਼ੀਸ਼ ਨੇ 10 ਨਵੰਬਰ ਨੂੰ ਬੀਜ ਬੀਜਿਆ ਸੀ ਅਤੇ 120 ਦਿਨਾਂ ਬਾਅਦ 13 ਮਾਰਚ ਨੂੰ ਫ਼ਸਲ ਤਿਆਰ ਹੋ ਗਈ। ਕਿਸਾਨ ਆਸ਼ੀਸ਼ ਦੀ ਪਹਿਲੀ ਫ਼ਸਲ ਵਜੋਂ 120 ਕਿਲੋ ਆਲੂਆਂ ਦਾ ਉਤਪਾਦਨ ਹੋਇਆ ਹੈ। ਹਾਲਾਂਕਿ ਉਸ ਨੂੰ 200 ਕਿਲੋ ਆਲੂ ਪੈਦਾ ਹੋਣ ਦੀ ਉਮੀਦ ਸੀ। ਪਰ ਮੌਸਮ ਪ੍ਰਭਾਵ ਕਾਰਨ ਫਸਲ ਥੋੜ੍ਹੀ ਘੱਟ ਨਿਕਲੀ। ਕਾਲੇ ਆਲੂਆਂ ਦੀ ਕਾਸ਼ਤ ਆਮ ਤੌਰ ਉਤੇ ਅਮਰੀਕਾ ਦੇ ਐਂਡੀਜ਼ ਪਹਾੜੀ ਖੇਤਰ ਵਿੱਚ ਕੀਤੀ ਜਾਂਦੀ ਹੈ। ਹੁਣ ਇਸ ਦੀ ਫ਼ਸਲ ਬਿਹਾਰ ਵਿਚ ਵੀ ਉੱਗੀ ਹੈ। ਕਿਸਾਨ ਆਸ਼ੀਸ਼ ਦੇ ਇਸ ਉਪਰਾਲੇ ਨੂੰ ਦੇਖ ਕੇ ਹੋਰ ਕਿਸਾਨ ਵੀ ਕਾਲੇ ਆਲੂ ਬੀਜਣ ਦੀ ਯੋਜਨਾ ਬਣਾ ਰਹੇ ਹਨ। ਜਦੋਂ ਆਸ਼ੀਸ਼ ਨੇ ਬੀਜ ਆਰਡਰ ਕੀਤਾ ਸੀ ਤਾਂ 1500 ਰੁਪਏ ਪ੍ਰਤੀ ਕਿਲੋ ਸੀ। ਹੁਣ ਆਸ਼ੀਸ਼ ਆਪਣੀ ਹੋਈ ਫਸਲ ਨੂੰ ਦੂਜੇ ਕਿਸਾਨਾਂ ਨੂੰ ਬੀਜ ਵਜੋਂ ਵੀ ਵੇਚ ਰਿਹਾ ਹੈ। ਉਨ੍ਹਾਂ ਨੇ ਇਸ ਨੂੰ 300-500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸ ਦੀ ਮੰਗ ਪੰਜਾਬ ਅਤੇ ਛੱਤੀਸਗੜ੍ਹ ਵਰਗੇ ਹੋਰ ਰਾਜਾਂ ਤੋਂ ਵੀ ਆ ਰਹੀ ਹੈ ਪਰ ਆਸ਼ੀਸ਼ ਨੇ ਬਿਹਾਰ ਦੇ ਕਿਸਾਨਾਂ ਨੂੰ ਹੀ ਇਸ ਕਾਲੇ ਆਲੂ ਨੂੰ ਵੇਚਣ ਲਈ ਕਿਹਾ ਹੈ। ਉਹ ਚਾਹੁੰਦੇ ਹਨ ਕਿ ਬਿਹਾਰ ਵਿੱਚ ਇਸ ਦੀ ਖੇਤੀ ਵਧੇ।