ਹਰਿਆਣਾ ਸਰਕਾਰ ਵਿਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਛੋਟੇ ਭਰਾ ਦਿਗਵਿਜੇ ਚੌਟਾਲਾ ਦੇ ਵਿਆਹ ਵਿਚ ਪੂਰੀ ਹਰਿਆਣਾ ਸਰਕਾਰ ਪਹੁੰਚੀ। ਦਿੱਲੀ ਵਿਚ ਹੋਏ ਵਿਆਹ ਸਮਾਗਮ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਸਮੇਤ ਕਈ ਮੰਤਰੀਆਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਵਿਧਾਇਕ ਅਤੇ ਵੱਡੇ-ਵੱਡੇ ਨੇਤਾਵਾਂ ਨੇ ਵਿਆਹ 'ਚ ਪਹੁੰਚ ਕੇ ਵਧਾਈ ਦਿੱਤੀ।