Home » photogallery » national » FATHER GAVE 2200 BOOKS IN MARRIAGE TO DAUGHTER INCLUDES QURAN BIBLE PURANA

ਅਨੌਖਾ ਵਿਆਹ : ਪਿਉ ਨੇ ਧੀ ਨੂੰ ਦਾਜ ਵਿਚ ਦਿੱਤੀਆਂ ਕਿਤਾਬਾਂ, ਵੇਖੋ ਤਸਵੀਰਾਂ

ਅੱਜ ਜਿੱਥੇ ਦਾਜ ਦੇ ਦੈਂਤ ਰੋਜ਼ਾਨਾ ਕਿੰਨੀਆਂ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ, ਉਥੇ ਇਕ ਪਿਤਾ ਨੇ ਆਪਣੀ ਧੀ ਨੂੰ ਉਸਦੇ ਵਜ਼ਨ ਦੇ ਬਰਾਬਰ ਕਰੀਬ 2200 ਕਿਤਾਬਾਂ ਦਿੱਤੀਆਂ ਹਨ। ਗੁਜਰਾਤ ਦੇ ਰਾਜਕੋਟ ਵਿਚ ਇਕ ਪਿਉ ਨੇ ਧੀ ਨੂੰ ਵਿਆਹ ਵਿਚ ਗਹਿਣੇ, ਵਾਹਨ, ਕਪੜਿਆਂ ਦੀ ਥਾਂ ਕਿਤਾਬਾਂ ਦੇ ਕੇ ਵਿਦਾ ਕੀਤਾ। ਪੇਸ਼ੇ ਵਜੋਂ ਅਧਿਆਪਕਾ ਹਰਦੇਵ ਸਿੰਘ ਜਾਡੇਜਾ ਦੀ ਧੀ ਕਿਨੱਰੀ ਨੂੰ ਬਚਪਨ ਤੋਂ ਹੀ ਕਿਤਾਬਾਂ ਪੜਨ ਦਾ ਸ਼ੌਕ ਸੀ। ਉਨ੍ਹਾਂ ਦੇ ਘਰ ਵਿਚ 500 ਕਿਤਾਬਾਂ ਦੀ ਲਾਇਬ੍ਰੇਰੀ ਬਣੀ ਹੋਈ ਹੈ। ਕਿਨੱਰੀ ਬਾ ਦਾ ਵਿਆਹ ਇੰਜੀਨੀਅਰ ਪੂਰਵਜੀਤ ਸਿੰਘ ਨਾਲ ਤੈਅ ਹੋਈ ਤਾਂ ਉਸ ਨੇ ਪਿਤਾ ਨੂੰ ਕਿਹਾ ਸੀ ਜੇਕਰ ਉਹ ਦਾਜ ਦੀ ਥਾਂ ਕਿਤਾਬਾਂ ਦੇਣ ਤਾਂ ਉਸ ਨੂੰ ਬਹੁਤ ਖੁਸ਼ੀ ਹੋਵੇਗੀ। ਇਸ ਤੋਂ ਬਾਅਦ ਪਿਤਾ ਨੇ ਆਪਣੀ ਧੀ ਦੀ ਇੱਛਾ ਨੂੰ ਪੂਰਾ ਕੀਤਾ। ਹਰਦੇਵ ਸਿੰਘ ਜਾਡੇਜਾ ਨੇ ਦਿੱਲੀ, ਕਾਸ਼ੀ, ਬੰਗਲੁਰੂ ਸਮੇਤ ਕਈ ਸ਼ਹਿਰਾਂ ਵਿਚ ਕਿਤਾਬਾਂ ਇਕੱਠੀਆਂ ਕੀਤੀ। ਇਨ੍ਹਾਂ ਕਿਤਾਬਾਂ ਵਿਚ ਮਹਾਰਿਸ਼ੀ ਵੇਦ ਵਿਆਸ ਅਤੇ ਹੋਰਨਾਂ ਲੇਖਕਾਂ ਤੋਂ ਇਲਾਵਾ ਅੰਗਰੇਜ਼ੀ, ਹਿੰਦੀ ਅਤੇ ਗੁਜਰਾਤੀ ਭਾਸ਼ਾ ਦੀ ਕਿਤਾਬਾਂ ਹਨ। ਇਨ੍ਹਾਂ ਵਿਚ ਕੁਰਾਨ, ਬਾਇਬਲ ਸਮੇਤ 18 ਪੁਰਾਣ ਵੀ ਸ਼ਾਮਿਲ ਹਨ।

  • |