ਜਰਮਨ ਦੀ ਵਿਦੇਸ਼ ਮੰਤਰੀ ਐਨਾਲੇਨਾ ਬੇਰਬੌਕ (Annalena Baerbock)ਨੇ ਪੁਰਾਣੀ ਦਿੱਲੀ ਵਿੱਚ ਕੁਝ ਸਮਾਂ ਬਿਤਾਇਆ। ਉਸ ਨੇ ਇੱਥੇ ਚਾਂਦਨੀ ਚੌਕ ਵਿੱਚ ਖਰੀਦਦਾਰੀ ਕੀਤੀ। ਭਾਰਤ ਅਤੇ ਭੂਟਾਨ ਵਿੱਚ ਜਰਮਨੀ ਦੇ ਰਾਜਦੂਤ ਫਿਲਿਪ ਐਕਰਮੈਨ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵਿਦੇਸ਼ ਮੰਤਰੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਸ਼ਾਪਿੰਗ ਕਰਦੇ ਨਜ਼ਰ ਆ ਰਹੇ ਹਨ। (ਕ੍ਰੈਡਿਟ/ਟਵਿੱਟਰ/@AmbAckermann)
ਵਿਦੇਸ਼ ਮੰਤਰੀ ਐਨਾਲੇਨਾ ਬੇਰਬੌਕ ਨੇ ਚਾਂਦਨੀ ਚੌਕ ਸਥਿਤ ਇਤਿਹਾਸਕ ਸੀਸ ਗੰਜ ਗੁਰਦੁਆਰੇ ਵਿੱਚ ਮੱਥਾ ਟੇਕਿਆ। ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਜਰਮਨੀ ਦੇ ਰਾਜਦੂਤ ਨੇ ਲਿਖਿਆ, 'ਵਿਦੇਸ਼ ਮੰਤਰੀ ਦੇ ਦੌਰੇ ਦਾ ਪਹਿਲਾ ਦਿਨ ਰੋਮਾਂਚਕ ਰਿਹਾ। ਭਾਰਤ ਦੇ ਵਿਦੇਸ਼ ਮੰਤਰੀ ਨਾਲ ਵੀ ਚੰਗੀ ਗੱਲਬਾਤ ਹੋਈ। ਉਨ੍ਹਾਂ ਨੇ ਚਾਂਦਨੀ ਚੌਕ 'ਤੇ ਖਰੀਦਦਾਰੀ ਕਰਦੇ ਸਮੇਂ ਪੇਟੀਐਮ ਰਾਹੀਂ ਭੁਗਤਾਨ ਕੀਤਾ।