ਅਹਿਮਦਾਬਾਦ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 30 ਕਿਲੋਮੀਟਰ ਤੋਂ ਵੱਧ ਲੰਬਾ ‘ਰੋਡ ਸ਼ੋਅ’ ਵੀਰਵਾਰ ਸ਼ਾਮ ਨਰੋਦਾ ਪਿੰਡ ਤੋਂ ਸ਼ੁਰੂ ਹੋਇਆ। 'ਰੋਡ ਸ਼ੋਅ' ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਜਿਵੇਂ ਹੀਰਾਵਾੜੀ, ਹਟਕੇਸ਼ਵਰ, ਮਨੀਨਗਰ, ਦਾਨੀਲਿਮਡਾ, ਜੀਵਰਾਜ ਪਾਰਕ, ਘਾਟਲੋਡੀਆ, ਨਾਰਨਪੁਰਾ ਅਤੇ ਸਾਬਰਮਤੀ ਤੋਂ ਲੰਘਿਆ ਅਤੇ ਲੱਖਾਂ ਦੀ ਗਿਣਤੀ 'ਚ ਲੋਕਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਝਲਕ ਪਾਉਣ ਲਈ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੜਕ ਦੇ ਦੋਵੇਂ ਪਾਸੇ ਖੜ੍ਹੇ ਹੋ ਕੇ ਫੁੱਲਾਂ ਦੀ ਵਰਖਾ ਕਰਕੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਅਹਿਮਦਾਬਾਦ ਵਿੱਚ ਆਪਣੇ ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਂਬੂਲੈਂਸ ਨੂੰ ਰਸਤਾ ਦੇਣ ਲਈ ਆਪਣਾ ਰੋਡ ਸ਼ੋਅ ਕੁਝ ਸਮੇਂ ਲਈ ਰੋਕ ਦਿੱਤਾ। 'ਰੋਡ ਸ਼ੋਅ' ਅਹਿਮਦਾਬਾਦ ਦੇ ਪੂਰਬੀ ਹਿੱਸੇ ਵਿੱਚੋਂ ਲੰਘ ਕੇ ਸ਼ਹਿਰ ਦੇ ਪੱਛਮੀ ਹਿੱਸੇ ਵਿੱਚ ਚਾਂਦਖੇੜਾ ਇਲਾਕੇ ਵਿੱਚ ਆਈਓਸੀ ਸਰਕਲ ਵਿੱਚ ਸਮਾਪਤ ਹੋਇਆ। ਇਸ ਦੌਰਾਨ ਅਸਮਾਨ ਮੋਦੀ-ਮੋਦੀ ਨਾਲ ਗੂੰਜ ਰਿਹਾ ਸੀ।