Home » photogallery » national » GUJARAT NAVSARI GROOM ARRIVED FROM JCB WEDDING VIDEO VIRAL TOLD WHERE THE IDEA CAME FROM GW

PHOTOS- JCB ਉਤੇ ਬਰਾਤ ਲੈ ਕੇ ਪਹੁੰਚਿਆ ਲਾੜਾ, ਵਿਆਹ ਦੀ ਵੀਡੀਓ ਹੋਈ ਵਾਇਰਲ

Gujarat JCB Marriage: ਗੁਜਰਾਤ ਦੇ ਨਵਸਾਰੀ (Navsari) ਵਿਚ ਇਕ ਵਿਆਹ ਚਰਚਾ ਵਿਚ ਹੈ। ਇੱਥੇ ਲਾੜਾ ਘੋੜੀ ਜਾਂ ਕਾਰ ਰਾਹੀਂ ਜਾਣ ਦੀ ਬਜਾਏ ਜੇਸੀਬੀ ’ਤੇ ਬਰਾਤ ਲੈ ਕੇ ਗਿਆ। ਲਾੜਾ ਜਦੋਂ ਜੇਸੀਬੀ ਵਿੱਚ ਸਵਾਰ ਹੋ ਕੇ ਪਹੁੰਚਿਆ ਤਾਂ ਇਹ ਨਜ਼ਾਰਾ ਦੇਖ ਲਾੜੀ ਦਾ ਪਰਿਵਾਰ ਵੀ ਹੈਰਾਨ ਰਹਿ ਗਿਆ। ਨਵਸਾਰੀ ਦੇ ਚਿਖਲੀ ਦੇ ਕੇਯੂਰ ਪਟੇਲ ਨੇ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਪੰਜਾਬ 'ਚ ਇਕ ਵਿਆਹ ਦੀ ਵੀਡੀਓ ਦੇਖੀ ਸੀ, ਜਿਸ 'ਚ ਲਾੜਾ ਜੇਸੀਬੀ 'ਚ ਵਿਆਹ ਲਈ ਪਹੁੰਚਿਆ ਸੀ। ਇਸ ਵੀਡੀਓ ਨੂੰ ਦੇਖ ਕੇ ਹੀ ਕੇਯੂਰ ਪਟੇਲ ਨੇ ਜੇਸੀਬੀ ਰਾਹੀਂ ਬਰਾਤ ਲਿਜਾਉਣ ਦਾ ਫੈਸਲਾ ਕੀਤਾ।