ਫੈਕਟਰੀ ਮਾਲਕ ਦਿਨੇਸ਼ ਕੱਕੜ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਦੋਵੇਂ ਮੰਜ਼ਿਲਾਂ ਵਿੱਚ ਰੱਖਿਆ ਕਰੀਬ 30 ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਅੱਗ ਵਿੱਚ ਫੈਕਟਰੀ ਵਿੱਚ ਕੰਮ ਕਰ ਰਹੇ 21 ਸਾਲਾ ਅਵਧੇਸ਼ ਕੁਮਾਰ, 39 ਸਾਲਾ ਮਮਤਾ ਅਤੇ 30 ਸਾਲਾ ਸੋਨਾਲੀ ਦੇਵੀ ਦੀ ਝੁਲਸਣ ਅਤੇ ਦਮ ਘੁੱਟਣ ਨਾਲ ਮੌਤ ਹੋ ਗਈ।